ਇੱਕ ਅਨਾਰ ਦੀ ਆਤਮਕਥਾ (Ek Anaar Di Atmakatha)
ਮੈਂ ਇੱਕ ਲਾਲ-ਲਾਲ, ਰਸੀਲਾ ਅਨਾਰ ਹਾਂ। ਅੱਜ ਕੱਲ੍ਹ ਮੈਂ ਬਾਰਾਂ ਮਹੀਨੇ ਮਿਲਦਾ ਹਾਂ। ਮੇਰੇ ਅੰਦਰ ਅਣਗਿਣਤ ਛੋਟੇ-ਛੋਟੇ ਦਾਣੇ ਹੁੰਦੇ ਹਨ। ਮੇਰੇ ਇਨ੍ਹਾਂ ਦਾਣਿਆਂ ਨੂੰ ਛਿੱਲਣਾ ਅਤੇ ਹਟਾਉਣਾ ਕੁਝ ਮੁਸ਼ਕਲ ਹੁੰਦਾ ਹੈ। ਪਰ ਮੈਨੂੰ ਖਾਣ ਨਾਲ ਜੋ ਲਾਭ ਮਿਲਦਾ ਹੈ, ਉਹ ਕਿਸੇ ਫਲ ਤੋਂ ਪ੍ਰਾਪਤ ਨਹੀਂ ਹੁੰਦਾ। ਮੈਂ ਲੋਹ ਤੱਤ ਦਾ ਭੰਡਾਰ ਹਾਂ। ਇਹ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ। ਵਧ ਰਹੇ ਬੱਚਿਆਂ ਨੂੰ ਇਸ ਦੀ ਜ਼ਿਆਦਾ ਲੋੜ ਹੁੰਦੀ ਹੈ। ਮਰੀਜ਼ਾਂ ਨੂੰ ਮੇਰਾ ਜੂਸ ਪਿਲਾਉਣ ਨਾਲ ਵੀ ਬਹੁਤ ਲਾਭ ਮਿਲਦਾ ਹੈ। ਮੈਨੂੰ ਖਾਣ ਨਾਲ ਬਦਹਜ਼ਮੀ ਦੂਰ ਰਹਿੰਦੀ ਹੈ ਅਤੇ ਤੁਸੀਂ ਚੁਸਤ-ਦਰੁਸਤ ਰਹਿੰਦੇ ਹੋ। ਕੁਝ ਲੋਕ ਮੇਰਾ ਜੂਸ ਕੱਢ ਕੇ ਪੀਣਾ ਪਸੰਦ ਕਰਦੇ ਹਨ। ਮੈਨੂੰ ਜਿੰਦਾ ਵੀ ਖਾਓ ਮੈਂ ਤੁਹਾਨੂੰ ਸਦਾ ਹੀ ਲਾਭ ਪਹੁੰਚਾਵਾਂਗਾ।