ਚੰਗੀਆਂ ਆਦਤਾਂ (Changiya Aadatan)
ਜੋ ਕੰਮ ਅਸੀਂ ਲਗਾਤਾਰ ਕਰਦੇ ਹਾਂ ਉਹ ਸਾਡੀ ਆਦਤ ਬਣ ਜਾਂਦੀ ਹੈ। ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਕੇ, ਇਹ ਸਾਨੂੰ ਸਿਹਤਮੰਦ ਜਾਂ ਬਿਮਾਰ ਬਣਾ ਦਿੰਦਿਆਂ ਹਨ। ਚੰਗੀਆਂ ਆਦਤਾਂ ਨੂੰ ਅਪਣਾ ਕੇ ਹੀ ਅਸੀਂ ਆਪਣੀ ਜ਼ਿੰਦਗੀ ਵਿਚ ਅੱਗੇ ਵਧ ਸਕਦੇ ਹਾਂ। ਸਵੇਰੇ ਸਮੇਂ ਸਿਰ ਉੱਠਣਾ, ਸਮੇਂ ਸਿਰ ਖਾਣਾ ਖਾਣਾ ਆਦਿ, ਇਹ ਸਾਰੀਆਂ ਚੰਗੀਆਂ ਆਦਤਾਂ ਹਨ। ਬਜ਼ੁਰਗਾਂ ਦਾ ਆਦਰ ਕਰਨਾ ਵੀ ਚੰਗੀ ਆਦਤ ਹੈ। ਇਸ ਕਾਰਨ ਉਹ ਹਮੇਸ਼ਾ ਸਾਡੇ ਨਾਲ ਖੁਸ਼ ਰਹਿੰਦੇ ਹਨ ਅਤੇ ਸਾਨੂੰ ਆਪਣਾ ਆਸ਼ੀਰਵਾਦ ਦਿੰਦੇ ਹਨ। ਸਾਨੂੰ ਆਪਣੀ ਅਤੇ ਆਪਣੇ ਆਲੇ-ਦੁਆਲੇ ਦੀ ਸਫਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਅਸੀਂ ਬਿਮਾਰੀਆਂ ਅਤੇ ਕੀਟਾਣੂ ਦੋਹਾਂ ਨੂੰ ਦੂਰ ਕਰ ਸਕਦੇ ਹਾਂ। ਕੁਦਰਤ ਦਾ ਸਤਿਕਾਰ ਕਰਨਾ, ਬਿਜਲੀ, ਪਾਣੀ ਦੀ ਬੱਚਤ ਕਰਨਾ ਅਤੇ ਦੇਸ਼ ਦੇ ਵਿਰਸੇ ਦੀ ਸੰਭਾਲ ਕਰਨਾ ਵੀ ਹਰ ਨਾਗਰਿਕ ਦੀਆਂ ਚੰਗੀਆਂ ਆਦਤਾਂ ਵਿੱਚ ਸ਼ਾਮਲ ਹੈ। ਚੰਗੀਆਂ ਆਦਤਾਂ ਨਾਲ ਹੀ ਅਸੀਂ ਚੰਗੇ ਸਮਾਜ ਦੀ ਉਸਾਰੀ ਕਰ ਸਕਦੇ ਹਾਂ।