ਖੇਡਾਂ ਅਤੇ ਕਸਰਤ (Khedan Ate Kasrat)
ਜੀਵਨ ਵਿੱਚ ਖੇਡਾਂ ਦਾ ਬਹੁਤ ਮਹੱਤਵ ਹੈ। ਬੱਚੇ ਖੇਡਦੇ ਹੋਏ ਹਮੇਸ਼ਾ ਖੁਸ਼ ਰਹਿੰਦੇ ਹਨ। ਖੇਡ ਕਿਸੇ ਵੀ ਕਿਸਮ ਦੀ ਹੋ ਸਕਦੀ ਹੈ – ਕ੍ਰਿਕਟ,ਫੁੱਟਬਾਲ ਜਾਂ ਦੌੜ ਆਦਿ। ਸਾਰੀਆਂ ਵਿਚ ਸਾਡੇ ਸਰੀਰ ਦੀ ਕਸਰਤ ਹੁੰਦੀ ਹੈ। ਖੇਡਾਂ ਅਤੇ ਕਸਰਤ ਸਰੀਰ ਨੂੰ ਚੁਸਤ ਅਤੇ ਦਰੁਸਤ, ਮਨ ਨੂੰ ਪ੍ਰਸੰਨ ਅਤੇ ਦਿਮਾਗ ਨੂੰ ਤੇਜ਼ ਬਣਾਉਂਦੀਆਂ ਹਨ। ਅਜਿਹਾ ਬੱਚਾ ਪੜ੍ਹਾਈ ਵਿੱਚ ਵੀ ਚੰਗਾ ਨਿਕਲਦਾ ਹੈ। ਸਾਰੇ ਸਕੂਲਾਂ ਵਿੱਚ ਖੇਡਾਂ ਅਤੇ ਕਸਰਤ ਦੇ ਯੋਗ ਪ੍ਰਬੰਧ ਹਨ। ਕੁਝ ਖੇਡਾਂ ਵਿੱਚ ਉਨ੍ਹਾਂ ਦੀਆਂ ਆਪਣੀਆਂ ਟੀਮਾਂ ਵੀ ਹਨ। ਸਕੂਲਾਂ ਵਿੱਚ ਸਮੇਂ-ਸਮੇਂ ’ਤੇ ਖੇਡ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਅੱਜ ਕੱਲ੍ਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਕਸਰਤ ਪ੍ਰਤੀ ਸੁਚੇਤ ਹੋ ਗਿਆ ਹੈ। ਇਹ ਸਰੀਰ ਨੂੰ ਤੰਦਰੁਸਤ ਅਤੇ ਮਨ ਨੂੰ ਖੁਸ਼ ਰੱਖਣ ਵਿੱਚ ਬਹੁਤ ਯੋਗਦਾਨ ਪਾਉਂਦੇ ਹਨ।