ਕੇਜਰੀਵਾਲ ਦੀ ਰੈਲੀ ‘ਚ ‘ਆਪ’ ਵਰਕਰਾਂ ਨੂੰ ਲਿਜਾਣ ਲਈ ਅਧਿਆਪਕਾਂ ਦੀ ਨਿਯੁਕਤੀ ਨਿਯਮਾਂ ਦੀ ਉਲੰਘਣਾ: ਬਾਜਵਾ

ਕੇਜਰੀਵਾਲ ਦੇ ਦੌਰੇ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਹਿਰਾਸਤ ‘ਚ ਲੈਣਾ ਬੇਹੱਦ ਨਿੰਦਣਯੋਗ: ਵਿਰੋਧੀ ਧਿਰ ਦੇ ਆਗੂ

(Punjab Bureau) : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਆਪ’ ਵਰਕਰਾਂ ਅਤੇ ਹੋਰ ਲੋਕਾਂ ਨੂੰ ਅੰਮ੍ਰਿਤਸਰ, ਜਿੱਥੇ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ, ਲਿਜਾਣ ਲਈ ਸਕੂਲ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੀ ਨਿਯੁਕਤੀ ਕਰਨ ਦੀ ਆਲੋਚਨਾ ਕੀਤੀ। 

Pratap Singh Bajwa

ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਅਸਥਿਰ ਕਦਮ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਾਖੰਡੀ ਚਿਹਰਾ ਬੇਨਕਾਬ ਹੋ ਗਿਆ ਹੈ। ਉਸ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਹ ਅਧਿਆਪਕ ਨੂੰ ਪੜ੍ਹਾਉਣ ਦੇਵੇਗਾ ਅਤੇ ਅਧਿਆਪਕਾਂ ਨੂੰ ਕੋਈ ਹੋਰ ਡਿਊਟੀ ਨਹੀਂ ਸੌਂਪੇਗਾ। ਹੁਣ ਉਸ ਨੇ “ਆਪਣੇ ਮਾਲਕ ਦੀ ਆਵਾਜ਼” ਨਾਲ ਆਪਣਾ ਰੁਖ਼ ਬਦਲ ਲਿਆ ਹੈ। ਬਾਜਵਾ ਨੇ ਕਿਹਾ ਕਿ ਇਹ  ਨਿਯਮਾਂ ਦੀ ਵੀ ਉਲੰਘਣਾ ਹੈ। ਇੱਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਤੋਂ ਲੈ ਕੇ ਲੈਕਚਰਾਰਾਂ ਅਤੇ ਹੋਰਾਂ ਤੱਕ ਘੱਟੋ-ਘੱਟ 310 ਅਧਿਆਪਕ ਪੀਆਰਟੀਸੀ ਦੀਆਂ ਬੱਸਾਂ ਵਿਚ ‘ਆਪ’ ਵਰਕਰਾਂ ਦੇ ਨਾਲ ‘ਇੰਚਾਰਜ’ ਵਜੋਂ ਜਾਣਗੇ। ਇਹ ਉਦੋਂ ਵਾਪਰਿਆ ਜਦੋਂ ਪ੍ਰੀਖਿਆ ਦਾ ਮੌਸਮ ਅਜੇ ਵੀ ਚੱਲ ਰਿਹਾ ਸੀ।

See also  भाजपा के कुलजीत सिंह संधू वरिष्ठ उप महापौर , तथा राजेंद्र शर्मा उपमहापौर के लिए फिर से प्रत्याशी

ਬਾਜਵਾ ਨੇ ਕਿਹਾ ਕਿ ਰੈਲੀ ‘ਚ ਜਾਣ ਵਾਲੇ ‘ਆਪ’ ਵਰਕਰਾਂ ਦੇ ਖਾਣੇ ਦਾ ਪ੍ਰਬੰਧ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਕਰੇਗਾ। ਹੁਣ ਇਹ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ‘ਤੇ ਹੈ ਕਿ ਉਹ ਇਹ ਦੱਸਣ ਕਿ ‘ਆਪ’ ਵਰਕਰਾਂ ਲਈ ਖਾਣੇ ਦਾ ਪ੍ਰਬੰਧ ਕਰਨਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰ ਖੇਤਰ ‘ਚ ਕਦੋਂ ਆਇਆ ਹੈ। ਬਾਜਵਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦੌਰੇ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਅਤੇ ਉਨ੍ਹਾਂ ਦੇ ਨੇਤਾਵਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੂੰ ਵੀ ਹਿਰਾਸਤ ਵਿੱਚ ਲਿਆ ਹੈ, ਜਿਸ ਨੂੰ ਕੇਜਰੀਵਾਲ ਨੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪੱਕੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। 

ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਹੀ ‘ਆਪ’ ਸਰਕਾਰ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਬੇਰਹਿਮੀ ਨਾਲ ਕੁੱਟਿਆ ਸੀ।  ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ, ਜੋ ਅਕਸਰ ਇੱਕ ਅਧਿਆਪਕ ਦਾ ਪੁੱਤਰ ਹੋਣ ਦਾ ਮਾਣ ਕਰਦੇ ਹਨ, ਨੇ ਦਿਖਾਇਆ ਹੈ ਕਿ ਉਹ ਆਪਣੇ ਪਿਤਾ ਦੇ ਪੇਸ਼ੇ ਦੇ ਲੋਕਾਂ ਲਈ ਕਿੰਨਾ ਕੁ ਮਾਣ ਰੱਖਦੇ ਹਨ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਸਰਕਾਰੀ ਟਰਾਂਸਪੋਰਟ ਵਿਭਾਗ ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਇਸ ਦੌਰਾਨ ‘ਆਪ’ ਸਰਕਾਰ ਨੇ ਅੰਮ੍ਰਿਤਸਰ ‘ਚ ਅਰਵਿੰਦ ਕੇਜਰੀਵਾਲ ਦੀ ਰੈਲੀ ‘ਚ ਸੂਬੇ ਭਰ ਤੋਂ ‘ਆਪ’ ਵਰਕਰਾਂ ਸਮੇਤ ਭੀੜ ਨੂੰ ਲਿਆਉਣ ਲਈ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਲਈਆਂ ਸਨ। ਕੀ ਇਸ ਨਾਲ ਪੀਆਰਟੀਸੀ ‘ਤੇ ਵਾਧੂ ਬੋਝ ਨਹੀਂ ਪਵੇਗਾ? ਮੈਨੂੰ ਯਕੀਨ ਹੈ ਕਿ ‘ਆਪ’ ਸਰਕਾਰ ਪੀਆਰਟੀ ਨੂੰ ਉਸ ਦੀਆਂ ਸੇਵਾਵਾਂ ਲਈ ਮੁਆਵਜ਼ਾ ਨਹੀਂ ਦੇਵੇਗੀ।

See also  Four MBBS Seats earmarked for terrorist victim students in Central Pool.

Related posts:

ਬਾਜਵਾ ਨੇ ਕਿਸਾਨਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਵਰਤਣ ਲਈ ਹਰਿਆਣਾ ਸਰਕਾਰ ਦੀ ਆਲੋਚਨਾ ਕੀਤੀ

ਪੰਜਾਬੀ-ਸਮਾਚਾਰ

ਓਲੰਪਿਕ ਵਿੱਚ ਭਾਰਤੀ ਖਿਡਾਰੀਆਂ ਦੇ ਹਿੱਤ ਮਹਿਫੂਜ਼ ਰੱਖਣ ’ਚ ਨਾਕਾਮ ਸਿੱਧ ਹੋਈ ਕੇਂਦਰ ਸਰਕਾਰ-ਮੁੱਖ ਮੰਤਰੀ ਵੱਲੋਂ ਸਖ਼ਤ ਅ...

ਪੰਜਾਬੀ-ਸਮਾਚਾਰ

चिल्ड्रेन ट्रैफिक पार्क, सेक्टर 23, चंडीगढ़, 20.04.2024 (शनिवार) को बंद रहेगा

ਪੰਜਾਬੀ-ਸਮਾਚਾਰ

ਪੰਜਾਬ ਸਰਕਾਰ ਨੇ ਸੂਬੇ ‘ਚ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਸਬੰਧੀ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ

ਪੰਜਾਬੀ-ਸਮਾਚਾਰ

ਪੰਜਾਬ ਦੀਆਂ ਤਹਿਸੀਲਾਂ/ਸਬ ਤਹਿਸੀਲਾਂ ਦੀ ਬਦਲੇਗੀ ਨੁਹਾਰ: ਜਿੰਪਾ 

ਪੰਜਾਬੀ-ਸਮਾਚਾਰ

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਪਸ਼ੂਆਂ ਨੂੰ ਬਿਮਾਰੀ-ਮੁਕਤ ਰੱਖਣ ਲਈ ਟੀਕਾਕਰਣ ਤੇਜ਼ 

ਪੰਜਾਬੀ-ਸਮਾਚਾਰ

उच्च न्यायालय ने आज कांग्रेसी उम्मीदवारों गुरप्रीत सिंह और निर्मला देवी द्वारा दायर रिट याचिका संख्य...

ਪੰਜਾਬੀ-ਸਮਾਚਾਰ

ਸੁਤੰਤਰਤਾ ਦਿਵਸ ਤੋਂ ਪਹਿਲਾਂ, ਸਪੈਸ਼ਲ ਡੀਜੀਪੀ ਨੇ ਲੁਧਿਆਣਾ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

Ludhiana

ਪੰਜਾਬ ਦੇ ਮੁੱਖ ਮੰਤਰੀ ਨੂੰ ਗੈਰ-ਜਮਹੂਰੀ ਢੰਗ ਨਾਲ ਪੰਚਾਇਤਾਂ ਭੰਗ ਕਰਨ ਦੀ ਆਪਣੀ ਗ਼ਲਤੀ ਮੰਨਣੀ ਚਾਹੀਦੀ ਹੈ: ਬਾਜਵਾ

Punjab Congress

ਪੰਜਾਬ ਦੇ ਸਾਰੇ ਪੋਲਿੰਗ ਬੂਥਾਂ ਉੱਤੇ ਕੈਮਰਿਆਂ ਰਾਹੀਂ ਨਿਗਰਾਨੀ; ਹੋਵੇਗੀ 100 ਫੀਸਦੀ ਵੈਬਕਾਸਟਿੰਗ: ਮੁੱਖ ਚੋਣ ਅਧਿਕਾਰੀ...

ਪੰਜਾਬੀ-ਸਮਾਚਾਰ

ਸਪੀਕਰ ਸੰਧਵਾਂ ਨੇ ਸਤਲੁਜ ਦਰਿਆ ‘ਤੇ ਪੈਂਦੇ ਧੁੱਸੀ ਬੰਨ੍ਹ ਦੀ ਮੁਰੰਮਤ ਲਈ 10 ਲੱਖ ਰੁਪਏ ਦੀ ਰਾਸ਼ੀ ਦਿੱਤੀ

ਪੰਜਾਬੀ-ਸਮਾਚਾਰ

ਮੁੱਖ ਮੰਤਰੀ ਨੇ ਅੰਕੜਿਆਂ ਨਾਲ ਦਿੱਤਾ ਰਾਜਪਾਲ ਦੀ ਚਿੱਠੀਆਂ ਦਾ ਮੋੜਵਾਂ ਜਵਾਬ

ਪੰਜਾਬੀ-ਸਮਾਚਾਰ

Khedan Watan Punjab Diyan-2023 : ਬਲਾਕ ਪੱਧਰੀ ਮੁਕਾਬਲਿਆਂ ਦੀ ਹੋਈ ਸ਼ੁਰੂਆਤ

Khedan Watan Punjab Diya

सिटी ब्यूटीफुल को खोया हुआ दर्ज फिर दिलाएगी चंडीगढ़ कांग्रेस: बंसल

ਪੰਜਾਬੀ-ਸਮਾਚਾਰ

ਬਾਜਵਾ ਨੇ ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ ਢਿੱਲ ਵਰਤਣ ਲਈ 'ਆਪ' ਦੀ ਆਲੋਚਨਾ ਕੀਤੀ

Flood in Punjab

ਪੰਜਾਬ ‘ਚ 117 ਕੇਂਦਰਾਂ 'ਤੇ ਹੋਵੇਗੀ ਵੋਟਾਂ ਦੀ ਗਿਣਤੀ: ਸਿਬਿਨ ਸੀ

ਪੰਜਾਬੀ-ਸਮਾਚਾਰ

ਲੋਕ ਸਭਾ ਚੋਣਾਂ 2024: ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਪੰਜਾਬ ਪਹੁੰਚੀਆਂ

ਪੰਜਾਬੀ-ਸਮਾਚਾਰ

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵਿਭਾਗ ਦੇ ਪ੍ਰਮੁੱਖ ਪ੍ਰਾਜੈਕਟਾਂ ਦਾ ਲਿਆ ਜਾਇਜ਼ਾ

ਪੰਜਾਬੀ-ਸਮਾਚਾਰ

ਪੰਜਾਬ ’ਚ ਪਹਿਲੀ ਵਾਰ, ਸਾਈਬਰ ਕ੍ਰਾਈਮ ਦੇ ਵਿੱਤੀ ਧੋਖਾਧੜੀ ਪੀੜਤਾਂ ਦੇ ਖਾਤਿਆਂ ’ਚ ਫਰੀਜ਼ ਮਨੀ ਆਈ ਵਾਪਸ

Aam Aadmi Party

Punjab Defence Services Welfare Minister Mohinder Bhagat Pays Tributes to Martyrs On Armed Forces Fl...

ਪੰਜਾਬੀ-ਸਮਾਚਾਰ
See also  AAP's hunger strike was an absolute flop show: Bajwa

Leave a Reply

This site uses Akismet to reduce spam. Learn how your comment data is processed.