(Punjab Bureau) : ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੰਜਾਬ ਪੁਲਿਸ ਨੇ ਵਿਦੇਸ਼-ਅਧਾਰਤ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਪੰਜ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਆਜ਼ਾਦੀ ਦਿਵਸ ਤੋਂ ਪਹਿਲਾਂ ਪਾਕਿ-ਆਈ.ਐਸ.ਆਈ. ਦੀ ਸਰਹੱਦੀ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਇਹ ਸੂਹ ਮਿਲਣ ਕਿ ਵਿਦੇਸ਼ਾਂ ਅਧਾਰਤ ਕੁਝ ਅੱਤਵਾਦੀ ਅਨਸਰਾਂ ਨੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਜੇਲ੍ਹਾਂ ਵਿੱਚ ਬੰਦ ਅਪਰਾਧੀਆਂ ਰਾਹੀਂ ਆਪਣੇ ਗਿਰੋਹ ਵਿੱਚ ਮੈਂਬਰਾਂ ਨੂੰ ਸ਼ਾਮਲ ਕਰਕੇ ਮਾਡਿਊਲ ਤਿਆਰ ਕੀਤਾ ਹੈ, ਜੋ ਘੱਟ ਗਿਣਤੀਆਂ ਦੇ ਆਗੂਆਂ, ਪੁਲਿਸ ਅਧਿਕਾਰੀਆਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਹਨ, ਤਾਂ ਐਸ.ਏ.ਐਸ. ਨਗਰ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (ਐਸਐਸਓਸੀ) ਨੇ ਤੁਰੰਤ ਕੇਸ ਦਰਜ ਕਰਕੇ ਵਿਸ਼ੇਸ਼ ਆਪਰੇਸ਼ਨ ਸ਼ੁਰੂ ਕਰ ਦਿੱਤਾ। ਡੀਜੀਪੀ ਗੌਰਵ ਯਾਦਵ ਨੇ ਅੱਗੇ ਦੱਸਿਆ ਕਿ ਲਗਭਗ ਦੋ ਹਫ਼ਤਿਆਂ ਤੱਕ ਚੱਲੇ ਆਪ੍ਰੇਸ਼ਨ, ਜਿਸ ਵਿੱਚ ਸੂਝ-ਬੂਝ ਨਾਲ ਖੁਫੀਆ ਜਾਣਕਾਰੀ ਇਕੱਠੀ ਕਰਨ, ਤਕਨੀਕੀ ਵਿਸ਼ਲੇਸ਼ਣ ਅਤੇ ਤੇਜ਼ੀ ਨਾਲ ਕਾਰਵਾਈ ਦੇ ਚਲਦਿਆਂ ਪੰਜਾਬ ਪੁਲਿਸ ਨੂੰ ਇਸ ਨਾਪਾਕ ਸਾਜ਼ਿਸ਼ ਵਿੱਚ ਸ਼ਾਮਲ ਅੱਤਵਾਦੀ ਮਾਡਿਊਲ ਦੇ ਪੰਜ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਮਿਲੀ।
ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਨਵੇਂ ਬਣੇ ਮਾਡਿਊਲ ਦੇ ਸਬੰਧ ਉਨ੍ਹਾਂ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਹੋਣ ਬਾਰੇ ਪਤਾ ਚੱਲਿਆ ਹੈ, ਜਿਨ੍ਹਾਂ ਨੇ 24 ਜੂਨ, 2023 ਨੂੰ ਬਟਾਲਾ ਵਿੱਚ ਰਾਜੀਵ ਮਹਾਜਨ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਉਹ ਸੂਬੇ ਵਿੱਚ ਮਿੱਥ ਕੇ ਕਤਲ ਦੀਆਂ ਵੱਖ-ਵੱਖ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਇਨ੍ਹਾਂ ਕਾਰਕੁਨਾਂ ਰਾਹੀਂ ਇਸ ਵੱਖਰੇ ਮਾਡਿਊਲ ਨੂੰ ਚਲਾ ਰਹੇ ਸਨ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕੇ.ਐਲ.ਐਫ ਦੇ ਕਾਰਕੁਨ ਫਰਜ਼ੀ ਨਾਮ ਰਣਜੋਧ ਸਿੰਘ ਦੀ ਵਰਤੋਂ ਕਰਕੇ ਭਾਰਤ ਵਿੱਚ ਨੌਜਵਾਨਾਂ ਦੀ ਪਛਾਣ ਕਰ ਰਹੇ ਹਨ ਅਤੇ ਜੇਲ੍ਹ ਵਿੱਚ ਬੰਦ ਅਪਰਾਧੀਆਂ ਰਾਹੀਂ ਗਿਰੋਹ ਵਿੱਚ ਮੈਂਬਰ ਭਰਤੀ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਫਿਰ ਉਹ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਅਜਿਹੇ ਨੌਜਵਾਨਾਂ ਨੂੰ ਭਰਮਾਉਂਦੇ ਹਨ ਅਤੇ ਸੂਬੇ ਵਿੱਚ ਮਿੱਥ ਕੇ ਕਤਲ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਸਤੇ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕਰਦੇ ਹਨ।
ਡੀਜੀਪੀ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਪੁਲਿਸ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਦੇਸ਼ ਵਿਰੋਧੀ ਅਨਸਰਾਂ ਦੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਕਾਰਵਾਈ ਬਾਰੇ ਹੋਰ ਜਾਣਕਾਰੀ ਦਿੰਦਿਆਂ ਏਆਈਜੀ ਐਸਐਸਓਸੀ ਐਸਏਐਸ ਨਗਰ ਅਸ਼ਵਨੀ ਕਪੂਰ ਨੇ ਦੱਸਿਆ ਕਿ ਇਹ ਪਤਾ ਲੱਗਿਆ ਹੈ ਕਿ ਕੇਐਲਐਫ ਦੇ ਵਿਦੇਸ਼ ਅਧਾਰਤ ਹੈਂਡਲਰਾਂ ਨੇ ਮਾਡਿਊਲ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਏ ਜਾਣ ਵਾਲੇ ਵਿਅਕਤੀਆਂ ਦੀ ਸੂਚੀ ਪ੍ਰਦਾਨ ਕੀਤੀ ਸੀ ਅਤੇ ਉਨ੍ਹਾਂ ਨੇ ਪਹਿਲਾਂ ਹੀ ਕੁਝ ਵਿਅਕਤੀਆਂ ਦੀ ਰੇਕੀ ਵੀ ਕੀਤੀ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 153, 153-ਏ ਅਤੇ 120-ਬੀ, ਆਰਮਜ਼ ਐਕਟ ਦੀ ਧਾਰਾ 25 (7) ਅਤੇ 25 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਦੀ ਧਾਰਾ 18 ਅਤੇ 20 ਤਹਿਤ ਥਾਣਾ ਐਸਐਸਓਸੀ ਐਸਏਐਸ ਨਗਰ ਵਿਖੇ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਾ ਹੈ।
Related posts:
ਮੁੱਖ ਮੰਤਰੀ ਵੱਲੋਂ ਪੈਰਿਸ ਵਿਖੇ ਤੀਰਅੰਦਾਜ਼ੀ ਦੇ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੀਆਂ ਖਿਡਾਰਨਾਂ...
Punjab Sports News
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ 26 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ
Uncategorized
ਹੁਣ ਪਿੰਡਾਂ ਅਤੇ ਬਲਾਕਾਂ ਦੇ ਲੋਕ ਵੀ ‘ਸੀ.ਐਮ. ਦੀ ਯੋਗਸ਼ਾਲਾ’ ਦਾ ਲੈ ਸਕਣਗੇ ਲਾਭ
ਪੰਜਾਬੀ-ਸਮਾਚਾਰ
ਮੁੱਖ ਮੰਤਰੀ ਨੇ ਅੰਕੜਿਆਂ ਨਾਲ ਦਿੱਤਾ ਰਾਜਪਾਲ ਦੀ ਚਿੱਠੀਆਂ ਦਾ ਮੋੜਵਾਂ ਜਵਾਬ
ਪੰਜਾਬੀ-ਸਮਾਚਾਰ
ਵਿਜੀਲੈਂਸ ਬਿਊਰੋ ਵੱਲੋਂ 6,000 ਰੁਪਏ ਰਿਸ਼ਵਤ ਲੈਂਦਾ ਕਲਰਕ ਕਾਬੂ
ਪੰਜਾਬ-ਵਿਜੀਲੈਂਸ-ਬਿਊਰੋ
ਮੁੱਖ ਮੰਤਰੀ ਵੱਲੋਂ ਮਨੀਪੁਰ ਵਿਚ ਦੋ ਔਰਤਾਂ ਉਤੇ ਜਿਨਸੀ ਹਮਲੇ ਦੀ ਘਿਨਾਉਣੀ ਕਾਰਵਾਈ ਦੀ ਸਖ਼ਤ ਨਿਖੇਧੀ
Manipur violence
ਸੰਤੋਖ ਸਿੰਘ ਕਤਲ ਕੇਸ: ਏ.ਜੀ.ਟੀ.ਐਫ. ਨੇ ਮੋਗਾ ਪੁਲਿਸ ਨਾਲ ਮਿਲ ਕੇ ਮੁੱਖ ਸ਼ੂਟਰ ਗੋਪੀ ਡੱਲੇਵਾਲੀਆ ਨੂੰ ਕੀਤਾ ਗ੍ਰਿਫਤਾਰ...
Punjab News
ਪਠਾਨਕੋਟ ਜ਼ਮੀਨ ਘੁਟਾਲਾ : ਬਾਜਵਾ ਨੇ ਕਟਾਰੂਚੱਕ ਤੋਂ ਅਸਤੀਫ਼ਾ ਅਤੇ ਕੇਂਦਰੀ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ
ਪੰਜਾਬੀ-ਸਮਾਚਾਰ
ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ 7 ਉਮੀਦਵਾਰ ਅਯੋਗ ਐਲਾਨੇ : ਸਿਬਿਨ ਸੀ
ਪੰਜਾਬੀ-ਸਮਾਚਾਰ
ਬਾਜਵਾ ਨੇ ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ ਢਿੱਲ ਵਰਤਣ ਲਈ 'ਆਪ' ਦੀ ਆਲੋਚਨਾ ਕੀਤੀ
Flood in Punjab
चण्डीगढ़वासियों की रूहों की ख़ुराक रूह फेस्ट परेड ग्राउंड में 1 मार्च से
ਪੰਜਾਬੀ-ਸਮਾਚਾਰ
ਪੰਜਾਬ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਮੀਟਿੰਗ ਕੀਤੀ
Punjab Congress
चंडीगढ़ वासियों को जल्द मिलेगा सुप्रीम कोर्ट से न्याय: डॉ. आहलूवालिया
ਪੰਜਾਬੀ-ਸਮਾਚਾਰ
ਸਕੌਚ ਐਵਾਰਡ 2023: ਪੰਜਾਬ ਦੇ ਬਾਗ਼ਬਾਨੀ ਵਿਭਾਗ ਨੇ ਸਿਲਵਰ ਐਵਾਰਡ ਅਤੇ 5 ਸੈਮੀਫ਼ਾਈਨਲ ਪੁਜ਼ੀਸ਼ਨਾਂ ਹਾਸਲ ਕੀਤੀਆਂ
ਪੰਜਾਬੀ-ਸਮਾਚਾਰ
चंडीगढ़ प्रशासक के सलाहकार राजीव वर्मा का किया स्वागत और यूटी कर्मचारियों की मांगों पर की चर्चा।
Punjab News
Punjab mulls to set up 66 solar power plants of total 264mw capacity.
ਪੰਜਾਬੀ-ਸਮਾਚਾਰ
ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿੱਚ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਦਾ 2 ਦਿਨਾਂ ਰਿਮਾਂਡ ਲਿਆ
ਪੰਜਾਬ-ਵਿਜੀਲੈਂਸ-ਬਿਊਰੋ
264 ਮੈਗਾਵਾਟ ਸਮਰੱਥਾ ਵਾਲੇ 66 ਸੋਲਰ ਪਾਵਰ ਪਲਾਂਟ ਸਥਾਪਤ ਕਰਨ ‘ਤੇ ਵਿਚਾਰ ਕਰ ਰਿਹੈ ਪੰਜਾਬ
ਪੰਜਾਬੀ-ਸਮਾਚਾਰ
ਪੰਜਾਬ ਪੁਲਿਸ ਨੇ ਲੋਕਾਂ ਤੱਕ ਸੁਖਾਲੀ ਪਹੁੰਚ ਵਧਾਉਣ ਲਈ ਨਵੀਂ ਟਰੈਫਿਕ ਸਲਾਹਕਾਰ ਕਮੇਟੀ ਦਾ ਕੀਤਾ ਗਠਨ
ਪੰਜਾਬੀ-ਸਮਾਚਾਰ
19 ਜ਼ਿਲ੍ਹਿਆਂ ਦੇ 1432 ਪਿੰਡ ਹੜ੍ਹਾਂ ਨਾਲ ਹੋਏ ਪ੍ਰਭਾਵਿਤ
ਪੰਜਾਬੀ-ਸਮਾਚਾਰ