ਹਰਜੋਤ ਸਿੰਘ ਬੈਂਸ ਦੀ ਨਵੀਂ ਪਹਿਲ, ਸਕੂਲ ਦੀ ਅਸਲ ਸਥਿਤੀ ਜਾਣਨ ਲਈ ਵਿਦਿਆਰਥੀਆਂ ਨੂੰ ਲਿਆਂਦਾ ਸਕੱਤਰੇਤ

ਸਿੱਖਿਆ ਮੰਤਰੀ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਖਰੜ ਦਾ ਕੀਤਾ ਦੌਰਾ

(Punjab Bureau) : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਸਕੂਲ ਦੀ ਮਾੜੀ ਸਥਿਤੀ ਨੂੰ ਦੇਖ ਕੇ ਉਨ੍ਹਾਂ ਨਰਾਜਗੀ ਦਾ ਪ੍ਰਗਟਾਵਾ ਕੀਤਾ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲ ਦੀ ਸਹੀ ਸਥਿਤੀ ਜਾਨਣ ਲਈ ਆਪਣਾ ਦੌਰਾ ਵਿਚਕਾਰ ਹੀ ਛੱਡ ਕੇ ਛੇਵੀਂ, ਸੱਤਵੀਂ ਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਨਾਲ ਸਿਵਲ ਸਕੱਤਰੇਤ ਵਿਖੇ ਲਿਆਂਦਾ ਗਿਆ ਅਤੇ ਉਨ੍ਹਾਂ ਤੋਂ ਬਾਥਰੂਮਾਂ ਦੀ ਸਥਿਤੀ, ਪੜ੍ਹਾਈ ਦੀ ਸਥਿਤੀ, ਵਰਦੀਆਂ ਸਬੰਧੀ, ਕਿਤਾਬਾਂ ਸਬੰਧੀ, ਟੈਸਟਾਂ ਬਾਰੇ, ਸਿਲੇਬਸ ਤੇ ਸਕੂਲ ਵਿੱਚ ਕਰਵਾਈਆਂ ਜਾਂਦੀਆਂ ਸਹਿ ਵਿਦਿਅਕ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਿਲ ਕੀਤੀ।

Another innovative initiative: Harjot Singh Bains takes government school students to Punjab Secretariat

Another innovative initiative: Harjot Singh Bains takes government school students to Punjab Secretariat

ਵਿਦਿਆਰਥੀਆਂ ਨੇ ਦੱਸਿਆ ਕਿ ਸਕੂਲਾਂ ਦੇ ਕਮਰਿਆਂ ਵਿੱਚ ਰੋਸ਼ਨੀ ਦਾ ਸਹੀ ਪ੍ਰਬੰਧ ਨਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਲੈਬਾਂ ਵਿੱਚ ਪ੍ਰਯੋਗ ਕਰਵਾਏ ਜਾਂਦੇ ਹਨ। ਵਿਦਿਆਰਥੀਆਂ ਨੇ ਹੋਰ ਸਮੱਸਿਆਵਾਂ ਦੱਸਦੇ ਹੋਏ ਦੱਸਿਆ ਕਿ ਬਰਸਾਤ ਦੇ ਦਿਨ੍ਹਾਂ ਵਿੱਚ ਗੇਟ ਦੇ ਅੱਗੇ ਬਹੁਤ ਪਾਣੀ ਇੱਕਠਾ ਹੋ ਜਾਂਦਾ ਹੈ ਜਿਸ ਕਾਰਨ ਸਕੂਲ ਆਉਣ ਜਾਣ ਵਿੱਚ ਭਾਰੀ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਛੁੱਟੀ ਸਮੇਂ ਅਤੇ ਸਵੇਰ ਦੇ ਸਮੇਂ ਸਕੂਲ ਦੇ ਮੁੱਖ ਗੇਟ ਸਾਹਮਣੇ ਬਹੁਤ ਜਿਆਦਾ ਆਵਾਜਾਈ ਹੋਣ ਕਾਰਨ ਵੀ ਦਿੱਕਤਾਂ ਪੇਸ਼ ਆਉਦੀਆਂ ਹਨ। ਇਥੇ ਇਹ ਦੱਸਣਯੋਗ ਹੈ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਵਿੱਚ 3300 ਦੇ ਕਰੀਬ ਵਿਦਿਆਰਥੀ ਨੂੰ 2 ਸਿਫਟਾਂ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ।

See also  ‘ ਆਪ੍ਰੇਸ਼ਨ ਸਤਰਕ’: ਪੰਜਾਬ ਪੁਲਿਸ ਤੇ ਜੇਲ੍ਹ ਵਿਭਾਗ ਨੇ ਪੰਜਾਬ ਦੀਆਂ 25 ਜੇਲ੍ਹਾਂ ਵਿੱਚ ਸਾਂਝੇ ਤੌਰ ’ਤੇ ਚਲਾਇਆ ਤਲਾਸ਼ੀ ਅਭਿਆਨ; 21 ਮੋਬਾਈਲ ਬਰਾਮਦ

ਵਿਦਿਆਰਥੀਆਂ ਤੋਂ ਜਾਣਕਾਰੀ ਹਾਸਿਲ ਕਰਨ ਉਪਰੰਤ ਸਕੂਲ ਸਿੱਖਿਆ ਮੰਤਰੀ ਵੱਲੋਂ ਸਿੱਖਿਆ ਵਿਭਾਗ ਦੇ ਸਾਰੇ ਸੀਨੀਅਰ ਅਧਿਕਾਰੀਆਂ ਦੀ ਤੁਰੰਤ ਮੀਟਿੰਗ ਸੱਦੀ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਸਾਰੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ. ਹਰਜੋਤ ਸਿੰਘ ਬੈਂਸ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਕੁੱਝ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਕਿਤਾਬਾਂ ਆਦਿ ਨਾ ਮਿਲਣ ਬਾਰੇ ਜਾਂਚ ਕਰਕੇ ਸਬੰਧਤ ਜਿੰਮੇਵਾਰ ਅਧਿਆਪਕਾਂ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

Related posts:

Municipal Corporation achieves record-breaking Property Tax collection ever, in the history of Chand...
ਪੰਜਾਬੀ-ਸਮਾਚਾਰ
चुनाव मे अपनी पार्टी के खिलाफ कर रहे थे प्रचार काँग्रेस ने पाँच वरिष्ठ नेताओं को दिखाया बाहर का रास्...
ਪੰਜਾਬੀ-ਸਮਾਚਾਰ
मेयर चुनाव में लोकतंत्र की हत्या करने और करवाने वालों का बीजेपी क्यों दे रही साथ: डॉ. एसएस आहलूवालिय...
ਪੰਜਾਬੀ-ਸਮਾਚਾਰ
ਮੁੱਖ ਮੰਤਰੀ ਨੇ ਅੰਕੜਿਆਂ ਨਾਲ ਦਿੱਤਾ ਰਾਜਪਾਲ ਦੀ ਚਿੱਠੀਆਂ ਦਾ ਮੋੜਵਾਂ ਜਵਾਬ
ਪੰਜਾਬੀ-ਸਮਾਚਾਰ
ਸਕੂਲੀ ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਜਾਣੂੰ ਕਰਵਾਉਣ ਲਈ ਵੱਲੋਂ ‘ਸਟੂਡੈਂਟ ਪੁਲਿਸ ਕੈਡਿਟ’ ਸਕੀਮ ਦੀ ...
Punjab News
ਡਾ. ਐਸ.ਐਸ. ਆਹਲੂਵਾਲੀਆ ਨੇ ਸਾਫ਼ ਪਾਣੀ ਅਤੇ ਸੀਵਰੇਜ਼ ਦੇ 31 ਪ੍ਰੋਜੈਕਟਾਂ ਨੂੰ ਦਿੱਤੀ ਪ੍ਰਵਾਨਗੀ
ਪੰਜਾਬੀ-ਸਮਾਚਾਰ
ਸੂਬੇ ਵਿੱਚ ਰੇਸ਼ਮ ਉਤਪਾਦਨ ਨੂੰ ਹੁਲਾਰਾ ਦੇਣ ਲਈ ਪੰਜ ਰੋਜ਼ਾ ਸਰੋਤ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ
ਪੰਜਾਬੀ-ਸਮਾਚਾਰ
पंचकूला जिले में विहिप के विस्तार और बजरंग दल में भारी संख्या में युवाओं को जोड़ने का अभियानI
Punjab News
ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ‘ਸੈਂਟਰ ਫਾਰ ਹਿਊਮਨ ਰਾਈਟਸ ਐਂਡ ਡਿਊਟੀਜ਼’ ਵਿਖੇ ਪ੍ਰੇਰਣਾਦ...
ਪੰਜਾਬੀ-ਸਮਾਚਾਰ
ਪੰਜਾਬ ਨੇ ਹੜ੍ਹ ਪੀੜਤਾਂ ਲਈ ਮੁਆਵਜ਼ਾ ਰਾਸ਼ੀ ਦੋਗੁਣੀ ਕਰਨ ਲਈ ਕੇਂਦਰੀ ਟੀਮ ਤੋਂ ਨਿਯਮਾਂ ਵਿੱਚ ਛੋਟ ਮੰਗੀ
Flood in Punjab
BJP Mahila Morcha President Demands Action Against Drug Menace in Jalandhar - Hands over a memorandu...
ਪੰਜਾਬੀ-ਸਮਾਚਾਰ
'ਆਪ' ਨੇ ਪੰਚਾਇਤ ਭੰਗ ਕਰਨ ਦਾ ਫ਼ੈਸਲਾ ਵਾਪਸ ਲਿਆ, ਬਾਜਵਾ ਨੇ ਇਸ ਨੂੰ ਲੋਕਤੰਤਰ ਦੀ ਜਿੱਤ ਦੱਸਿਆ
Punjab Congress
चंडीगढ़ शिक्षा विभाग की गलतियों के कारण व चंडीगढ प्रशासन की इच्छाशक्ति की कमी से सैकड़ों डायरेक्ट का...
ਪੰਜਾਬੀ-ਸਮਾਚਾਰ
ਪੰਜਾਬ ਦੀਆਂ ਤਹਿਸੀਲਾਂ/ਸਬ ਤਹਿਸੀਲਾਂ ਦੀ ਬਦਲੇਗੀ ਨੁਹਾਰ: ਜਿੰਪਾ 
ਪੰਜਾਬੀ-ਸਮਾਚਾਰ
ਮੀਤ ਹੇਅਰ ਵੱਲੋਂ ਦਰਿਆਵਾਂ ਵਿੱਚ ਪਾੜ ਪੂਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼
Flood in Punjab
ਕਿਰਤੀਆਂ ਦੀ ਰਜਿਸਟ੍ਰੇਸ਼ਨ ਕਰਨ ਲਈ ਕਿਰਤ ਵਿਭਾਗ ਦੇ ਅਧਿਕਾਰੀ ਹਫਤੇ ਵਿਚ ਇਕ ਦਿਨ ਬਿਲਡਿੰਗ ਸਾਈਟ ਤੇ ਕੈਂਪ ਲਗਾਉਣ: ਅਨਮੋ...
ਪੰਜਾਬੀ-ਸਮਾਚਾਰ
264 ਮੈਗਾਵਾਟ ਸਮਰੱਥਾ ਵਾਲੇ 66 ਸੋਲਰ ਪਾਵਰ ਪਲਾਂਟ ਸਥਾਪਤ ਕਰਨ ‘ਤੇ ਵਿਚਾਰ ਕਰ ਰਿਹੈ ਪੰਜਾਬ
ਪੰਜਾਬੀ-ਸਮਾਚਾਰ
ਮੁੱਖ ਮੰਤਰੀ ਦੇ ਯਤਨਾਂ ਨੂੰ ਪਿਆ ਬੂਰ; ਸੰਗਰੂਰ ਦੇ ਪਿੰਡ ਦੀ ਲੜਕੀ ਦੀ ਵਤਨ ਵਾਪਸੀ ਦਾ ਰਾਹ ਪੱਧਰਾ ਹੋਇਆ
Sangrur
भारतीय स्टेट बैंक भाजपा के भ्रष्टाचार को छुपा रहा है - कांग्रेस
ਚੰਡੀਗੜ੍ਹ-ਸਮਾਚਾਰ
ਅਸ਼ੀਰਵਾਦ ਸਕੀਮ ਤਹਿਤ ਪਿਛਲੇ 10 ਸਾਲਾਂ ਤੋਂ ਪੈਡਿੰਗ 372 ਕੇਸਾ ਲਈ 75.48 ਲੱਖ ਰੁਪਏ ਦੀ ਰਾਸ਼ੀ ਜਾਰੀ: ਡਾ. ਬਲਜੀਤ ਕੌਰ
Aam Aadmi Party
See also  Rotational irrigation programme for Kharif season released

Leave a Reply

This site uses Akismet to reduce spam. Learn how your comment data is processed.