ਭੀੜ-ਭੜੱਕੇ ਵਾਲੀ ਬੱਸ ਦਾ ਤਜਰਬਾ
Bhid Bhadke wali bhu da tajurba
ਪਿਛਲੇ ਐਤਵਾਰ ਅਸੀਂ ਆਪਣੀ ਮਾਸੀ ਦੇ ਘਰ ਦਵਾਰਕਾ ਜਾਣ ਲਈ ਤਿਆਰ ਹੋ ਗਏ। ਅਸੀਂ ਸੁੰਦਰ ਵਿਹਾਰ ਬੱਸ ਸਟੈਂਡ ‘ਤੇ ਖੜ੍ਹੇ ਸੀ ਜਦੋਂ ਇਕ ਬੱਸ ਆਈ ਜੋ ਮੰਗਲਾ ਪੁਰੀ ਨੂੰ ਜਾ ਰਹੀ ਸੀ। ਅਸੀਂ ਸਾਰੇ ਉਸ ਬੱਸ ਵਿਚ ਚੜ੍ਹ ਗਏ। ਅਸੀਂ ਥੋੜੀ ਦੂਰੀ ‘ਤੇ ਹੀ ਗਏ ਸੀ ਕਿ ਅਚਾਨਕ ਬੱਸ ਵਿਚ ਕੁਝ ਗੜਬੜ ਹੋ ਗਈ। ਬੱਸ ਡਰਾਈਵਰ ਨੇ ਦੱਸਿਆ ਕਿ ਬੱਸ ਅੱਗੇ ਨਹੀਂ ਜਾਵੇਗੀ। ਅਸੀਂ ਸਾਰੇ ਉਸ ਬੱਸ ਤੋਂ ਉਤਰ ਕੇ ਇੱਕ ਹੋਰ ਬੱਸ ਵਿੱਚ ਚੜ੍ਹ ਗਏ ਜੋ ਪਹਿਲਾਂ ਹੀ ਭਰੀ ਹੋਈ ਸੀ। ਅਸੀਂ ਸਾਰੇ ਰਸਤੇ ਧੱਕੇ ਖਾਂਦੇ ਰਹੇ ਅਤੇ ਠੀਕ ਤਰ੍ਹਾਂ ਖੜ੍ਹੇ ਵੀ ਨਹੀਂ ਹੋ ਸਕੇ। ਉਸ ਦਿਨ ਅਸੀਂ ਸਿਰਫ਼ ਇੱਕ ਖਾਲੀ ਬੱਸ ਵਿੱਚ ਸਵਾਰ ਹੋਣ ਦਾ ਫ਼ੈਸਲਾ ਕੀਤਾ।