(Punjab Bureau) : ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੱਤੀ ਹੈ ਕਿ ਹੜ੍ਹਾਂ ਕਾਰਣ ਪ੍ਰਭਾਵਿਤ ਹੋਈਆਂ ਪਿੰਡਾਂ ਦੀਆਂ 97.56 ਫੀਸਦੀ ਜਲ ਸਪਲਾਈ ਸਕੀਮਾਂ ਦੀ ਮੁਰੰਮਤ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਕਾਰਣ ਦੱਖਣੀ, ਉੱਤਰੀ ਅਤੇ ਕੇਂਦਰੀ ਜ਼ੋਨ ਦੀਆਂ 369 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਸਨ ਅਤੇ ਇਨ੍ਹਾਂ ਵਿਚੋਂ 360 ਸਕੀਮਾਂ ਦੀ ਮੁਰੰਮਤ ਕਰ ਦਿੱਤੀਆਂ ਗਈਆਂ ਹਨ। ਸਿਰਫ 9 ਸਕੀਮਾਂ ਬਾਕੀ ਹਨ ਜਿਹੜੀਆਂ ਜਲਦ ਚਾਲੂ ਕਰ ਦਿੱਤੀਆਂ ਜਾਣਗੀਆਂ।

Water Supply and Sanitation Minister Bram Shanker Jimpa
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜੁਲਾਈ ਦੇ ਦੂਜੇ ਹਫਤੇ ਜਲ ਸਪਲਾਈ ਸਕੀਮਾਂ ਦੀ ਮੁਰੰਮਤ ਲਈ 10 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਸਨ ਅਤੇ ਨਿਰਦੇਸ਼ ਦਿੱਤੇ ਸਨ ਕਿ ਪ੍ਰਭਾਵਿਤ ਲੋਕਾਂ ਤੱਕ ਹਰ ਹਾਲ ਵਿਚ ਸਾਫ ਪੀਣਯੋਗ ਪਾਣੀ ਪੁੱਜਦਾ ਕੀਤਾ ਜਾਵੇ। ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਵੀ ਵਿਭਾਗ ਦੇ ੳੇੁੱਚ ਅਧਿਕਾਰੀਆਂ ਅਤੇ ਫੀਲਡ ਸਟਾਫ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਸੀ ਕਿ ਹੜ੍ਹ ਪ੍ਰਭਾਵਿਤ ਪੇਂਡੂ ਖੇਤਰਾਂ ‘ਚ ਪੀਣ ਵਾਲੇ ਸਾਫ ਪਾਣੀ ਦੀ ਕੋਈ ਕਿੱਲਤ ਨਾ ਆਉਣ ਦਿੱਤੀ ਜਾਵੇ।ਕਾਬਿਲੇਗੌਰ ਹੈ ਕਿ ਜਿਹੜੀਆਂ ਜਲ ਸਪਲਾਈ ਸਕੀਮਾਂ ਹੜ੍ਹਾਂ ਕਾਰਣ ਪ੍ਰਭਾਵਿਤ ਹੋਈਆਂ ਸਨ ਉਨ੍ਹਾਂ ਸਕੀਮਾਂ ਦੇ ਲਾਭਪਾਤਰੀਆਂ ਨੂੰ ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਬਦਲਵੇਂ ਪ੍ਰਬੰਧਾਂ ਰਾਹੀਂ ਸਾਫ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਗਿਆ ਸੀ ਅਤੇ ਜਿਨ੍ਹਾਂ ਇਲਾਕਿਆਂ ਵਿਚ ਪਾਈਪਾਂ ਰਾਹੀਂ ਪਾਣੀ ਨਹੀਂ ਪੁੱਜ ਸਕਦਾ ਸੀ ਉੱਥੇ ਲੋੜੀਂਦੀ ਮਾਤਰਾ ਵਿਚ ਪਾਣੀ ਦੇ ਟੈਂਕਰ ਭੇਜੇ ਗਏ ਸਨ। ਜਿੰਪਾ ਨੇ ਦੱਸਿਆ ਕਿ ਰਾਜਪੁਰਾ ਡਵੀਜ਼ਨ ਦੀਆਂ 2 ਸਕੀਮਾਂ ਅਤੇ ਜਲੰਧਰ ਡਵੀਜ਼ਨ ਨੰਬਰ 3 ਦੀਆਂ 7 ਸਕੀਮਾਂ ਸਮੇਤ ਕੁੱਲ 9 ਸਕੀਮਾਂ ‘ਤੇ ਮੁਰੰਮਤ ਦਾ ਕੰਮ ਜਾਰੀ ਹੈ ਅਤੇ ਜਲਦ ਹੀ ਇਹ ਸਕੀਮਾਂ ਵੀ ਕਾਰਜਸ਼ੀਲ ਹੋ ਜਾਣਗੀਆਂ। ਦੋਵਾਂ ਸਰਕਲਾਂ ਦੇ ਅਧਿਕਾਰੀ ਤੇ ਕਰਮਚਾਰੀ ਇਨ੍ਹਾਂ ਦੀ ਮੁਰੰਮਤ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ।
Related posts:
ਰਾਜ ਲਾਲੀ ਗਿੱਲ ਮਹਿਲਾ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਨਿਯੁਕਤ
ਪੰਜਾਬੀ-ਸਮਾਚਾਰ
पंजाब के राज्यपाल और प्रशासक यूटी चंडीगढ़ ने पोस्ट ग्रेजुएट गवर्नमेंट कॉलेज, सेक्टर 42 में गर्ल्स हॉ...
ਪੰਜਾਬੀ-ਸਮਾਚਾਰ
ਗੁਰਮੀਤ ਸਿੰਘ ਖੁੱਡੀਆਂ ਵੱਲੋਂ ਖਨੌਰੀ ਬਾਰਡਰ ‘ਤੇ ਕਿਸਾਨ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ
ਪੰਜਾਬੀ-ਸਮਾਚਾਰ
Achievers Meet Held At Maharaja Ranjit Singh Armed Forces Preparatory Institute
Punjab News
ਮੁੱਖ ਮੰਤਰੀ ਨੇ ਆਈ.ਆਈ.ਐਮ, ਅਹਿਮਦਾਬਾਦ ਤੋਂ ਵਿਸ਼ੇਸ਼ ਸਿਖਲਾਈ ਲੈਣ ਲਈ ਹੈੱਡਮਾਸਟਰਾਂ ਦੇ ਬੈਚ ਨੂੰ ਹਰੀ ਝੰਡੀ ਦੇ ਕੇ ਰਵਾਨ...
ਮੁੱਖ ਮੰਤਰੀ ਸਮਾਚਾਰ
ਐਸ.ਐਸ.ਐਫ. ਨੇ ਪਹਿਲੇ ਮਹੀਨੇ 389 ਸਕਿੰਟ ਦੇ ਰਿਕਾਰਡ ਸਮੇਂ ਵਿੱਚ 1053 ਸੜਕ ਹਾਦਸਿਆਂ ‘ਚ ਪ੍ਰਦਾਨ ਕੀਤੀ ਮੁੱਢਲੀ ਸਹਾਇਤਾ...
ਪੰਜਾਬੀ-ਸਮਾਚਾਰ
'ਆਪ' ਨੂੰ ਸੀਏਏ 'ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ: ਬਾਜਵਾ
ਪੰਜਾਬੀ-ਸਮਾਚਾਰ
ਹਰਜੋਤ ਸਿੰਘ ਬੈਂਸ ਵੱਲੋਂ ਵਿਸ਼ੇਸ਼ ਸਿਖਲਾਈ ਪ੍ਰੋਗਰਾਮਾਂ ਰਾਹੀਂ ਹੁਨਰ ਨੂੰ ਨਿਖਾਰਨ ਹਿੱਤ 105 ਇੰਸਟ੍ਰਕਟਰਾਂ ਦੇ 3 ਬੈਚ ਕੀ...
ਪੰਜਾਬੀ-ਸਮਾਚਾਰ
ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ 20 ਕੈਡਿਟਾਂ ਵੱਲੋਂ ਐਸ.ਐਸ.ਬੀ. ਇੰਟਰਵਿਊ ਪਾਸ
ਪੰਜਾਬੀ-ਸਮਾਚਾਰ
'ਆਪ' ਨੇ ਪੰਚਾਇਤ ਭੰਗ ਕਰਨ ਦਾ ਫ਼ੈਸਲਾ ਵਾਪਸ ਲਿਆ, ਬਾਜਵਾ ਨੇ ਇਸ ਨੂੰ ਲੋਕਤੰਤਰ ਦੀ ਜਿੱਤ ਦੱਸਿਆ
Punjab Congress
ਮੁੱਖ ਮੰਤਰੀ ਨੇ ਅੰਕੜਿਆਂ ਨਾਲ ਦਿੱਤਾ ਰਾਜਪਾਲ ਦੀ ਚਿੱਠੀਆਂ ਦਾ ਮੋੜਵਾਂ ਜਵਾਬ
ਪੰਜਾਬੀ-ਸਮਾਚਾਰ
Mayor starts renovation work of Janj Ghar Sector 23 - Chandigarh.
ਪੰਜਾਬੀ-ਸਮਾਚਾਰ
ਇਸਰੋ ਤੋਂ ਚੰਦਰਯਾਨ-3 ਦੀ ਲਾਈਵ ਲਾਂਚਿੰਗ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫਤ ਟੂਰ ਦਾ ਪ੍ਰਬੰਧ ਕਰਨ ਵਾਲਾ ਦੇਸ...
ਮੁੱਖ ਮੰਤਰੀ ਸਮਾਚਾਰ
ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਦਾ ਅੰਨਦਾਤਾ ਕਿਸਾਨ ਅਤੇ ਖੇਤੀਬਾੜੀ ਦੋਨੋਂ ਹਾਸ਼ੀਏ ‘ਤੇ ਧੱਕੇ: ਸਪੀਕਰ ਸੰਧਵਾਂ
ਪੰਜਾਬੀ-ਸਮਾਚਾਰ
लोकसभा चुनाव के लिए सार्वजनिक अवकाश की घोषणा।
Punjab News
पार्टी नेतृत्व का फ़ैसला सर्वोपरि : प्रेम गर्ग
ਪੰਜਾਬੀ-ਸਮਾਚਾਰ
ਪੰਜਾਬ ਸਰਕਾਰ ਵੱਲੋਂ ਫਗਵਾੜਾ ਵਿਖੇ ਸਫ਼ਲਤਾਪੂਰਵਕ ਚਲਾਇਆ ਜਾ ਰਿਹੈ ਸੈਂਟਰ ਆਫ ਐਕਸੀਲੈਂਸ; ਵਿਸ਼ਵ ਬੈਂਕ ਦੇ ਪ੍ਰਧਾਨ ਵੱਲੋਂ...
ਪੰਜਾਬੀ-ਸਮਾਚਾਰ
ਪੰਜਾਬ ਪੁਲਿਸ ਨੇ ਸੂਬੇ ਭਰ ਦੇ ਰੇਲਵੇ ਸਟੇਸ਼ਨਾਂ ’ਤੇ ਚਲਾਇਆ ਸੂਬਾ ਪੱਧਰੀ ਤਲਾਸ਼ੀ ਅਭਿਆਨ
ਪੰਜਾਬੀ-ਸਮਾਚਾਰ
ਆਪ ਦੇ ਸੱਤਾ ਚ ਆਉਣ ਤੋਂ ਬਾਅਦ ਡੇਢ ਸਾਲ ਚ 50,000 ਕਰੋੜ ਹੋਰ ਕਰਜ਼ਾ ਚੜ੍ਹ ਗਿਆ : ਜਾਖੜ
Punjab BJP
ਚੋਣਾਂ ਦੇ ਐਲਾਨ ਤੋਂ ਇੱਕ ਦਿਨ ਬਾਅਦ ਪੁਲਿਸ ਮੁਲਾਜ਼ਮ ਦੀ ਹੱਤਿਆ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਢਹਿ...
ਪੰਜਾਬੀ-ਸਮਾਚਾਰ



