ਪੰਜਾਬ ਸਰਕਾਰ ਵੱਲੋਂ ਕੋਚਾਂ ਨੂੰ ਵੱਡਾ ਤੋਹਫ਼ਾ, ਤਨਖਾਹਾਂ ਵਿੱਚ ਦੋ ਤੋਂ ਢਾਈ ਗੁਣਾ ਵਾਧਾ ਕੀਤਾ

ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਕੀਤੀ ਜਾ ਰਹੀਆਂ ਹਨ ਨਿਰੰਤਰ ਕੋਸ਼ਿਸ਼ਾਂ: ਮੀਤ ਹੇਅਰ

ਐਗਜ਼ੀਕਿਊਟਵ ਕੋਚ-2 ਦੀ ਤਨਖਾਹ 17,733 ਤੋਂ 35000, ਐਗਜ਼ੀਕਿਊਟਵ ਕੋਚ-1 ਦੀ 16,893 ਤੋਂ 30,000 ਐਗਜ਼ੀਕਿਊਟਵ ਕੋਚ ਦੀ 11,917 ਤੋਂ 25,000 ਰੁਪਏ ਕੀਤੀ

(Punjab Bureau) : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਸੂਬੇ ਵਿੱਚ ਕੰਮ ਕਰ ਰਹੇ ਆਊਟ ਸੋਰਸਿੰਗ ਕੋਚਾਂ ਦੀ ਤਨਖਾਹਾਂ ਵਿੱਚ ਦੋ ਤੋਂ ਢਾਈ ਗੁਣਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ।

Sports Minister Meet Hayer

Sports Minister Meet Hayer

ਅੱਜ ਇਥੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਖੇਡ ਵਿਭਾਗ ਅਤੇ ਪੰਜਾਬ ਸਟੇਟ ਸਪੋਰਟਸ ਕੌਂਸਲ ਅਧੀਨ ਸੂਬੇ ਦੇ ਸਮੂਹ ਜ਼ਿਲ੍ਹਿਆਂ ਵਿੱਚ ਤਾਇਨਾਤ ਐਗਜ਼ੀਕਿਊਟਵ ਕੋਚ-2 ਦੀ ਮਹੀਨਾਵਾਰ ਤਨਖਾਹ 17,733 ਰੁਪਏ ਤੋਂ ਵਧਾ ਕੇ 35000 ਰੁਪਏ, ਐਗਜ਼ੀਕਿਊਟਵ ਕੋਚ-1 ਦੀ ਤਨਖਾਹ 16,893 ਰੁਪਏ ਤੋਂ ਵਧਾ ਕੇ 30,000 ਰੁਪਏ ਪ੍ਰਤੀ ਮਹੀਨਾ ਅਤੇ ਐਗਜ਼ੀਕਿਊਟਵ ਕੋਚ ਦੀ ਤਨਖਾਹ 11,917 ਰੁਪਏ ਤੋਂ ਵਧਾ ਕੇ 25,000 ਰੁਪਏ ਪ੍ਰਤੀ ਮਹੀਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਰੇ ਕੋਚਾਂ ਦੀ ਤਨਖਾਹ ਵਿੱਚ ਸਾਲਾਨਾ 3 ਫੀਸਦੀ ਵਾਧਾ ਵੀ ਕੀਤਾ ਜਾਵੇਗਾ।

See also  ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ 4 ਨਵੀਆਂ ਖੇਡਾਂ ਸਾਈਕਲਿੰਗ, ਘੋੜਸਵਾਰੀ, ਰਗਬੀ ਤੇ ਵਾਲੀਬਾਲ (ਸ਼ੂਟਿੰਗ) ਕੀਤੀਆਂ ਸ਼ਾਮਲ: ਮੀਤ ਹੇਅਰ

ਖੇਡ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਆਊਟ ਸੋਰਸਿੰਗ ਉਤੇ ਤਾਇਨਾਤ ਕੋਚਾਂ ਵੱਲੋਂ ਲੰਬੇ ਸਮੇਂ ਤੋਂ ਆਪਣੀ ਤਨਖਾਹ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ। ਮੁੱਖ ਮੰਤਰੀ ਜੀ ਦੇ ਧਿਆਨ ਵਿੱਚ ਇਹ ਮਾਮਲਾ ਆਉਣ ਤੋਂ ਬਾਅਦ ਉਨ੍ਹਾਂ ਤੁਰੰਤ ਮੰਗ ਮਨਜ਼ੂਰ ਕਰਨ ਦਾ ਫੈਸਲਾ ਕੀਤਾ। ਇਸ ਫੈਸਲੇ ਤਹਿਤ ਆਊਟ ਸੋਰਸਿੰਗ ਉਤੇ ਕੰਮ ਕਰ ਰਹੇ ਕੋਚਾਂ ਦੀ ਤਨਖਾਹ ਪ੍ਰਤੀ ਮਹੀਨਾ ਦੋ ਤੋਂ ਢਾਈ ਗੁਣਾਂ ਵਧਾ ਦਿੱਤੀ ਗਈ ਹੈ। ਇਹ ਫੈਸਲਾ 18 ਸਤੰਬਰ 2023 ਤੋਂ ਲਾਗੂ ਹੋਵੇਗਾ।

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਖੇਡਾਂ ਤੇ ਖਿਡਾਰੀਆਂ ਲਈ ਆਪਣੇ ਖਜ਼ਾਨੇ ਖੋਲ੍ਹੇ ਗਏ ਹਨ। ਹਾਂਗਜ਼ੂ ਏਸ਼ੀਅਨ ਗੇਮਜ਼ ਵਿੱਚ ਪੰਜਾਬ ਦੇ ਖਿਡਾਰੀ ਨਿਰੰਤਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ 1962 ਦੀਆਂ ਜਕਾਰਤਾ ਏਸ਼ੀਅਨ ਗੇਮਜ਼ ਤੋਂ ਬਾਅਦ ਪੰਜ ਸੋਨ ਤਮਗ਼ੇ ਜਿੱਤੇ ਹਨ। ਖਿਡਾਰੀਆਂ ਦੀ ਇਨਾਮ ਰਾਸ਼ੀ ਵਧਾਉਣ, ਤਿਆਰੀ ਲਈ ਨਗਦ ਰਾਸ਼ੀ, ਵਜ਼ੀਫਾ ਸਕੀਮ ਤੋਂ ਇਲਾਵਾ ਕੋਚਾਂ ਤੇ ਖੇਡ ਪ੍ਰਮੋਟਰਾਂ ਲਈ ਐਵਾਰਡ ਸ਼ੁਰੂ ਕੀਤੇ ਗਏ ਹਨ। ਹੁਣ ਕੋਚਾਂ ਦੀ ਵੀ ਚਿਰੋਕਣੀ ਮੰਗ ਪੂਰੀ ਕਰਦਿਆਂ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਚੋਖਾ ਵਾਧਾ ਕੀਤਾ ਗਿਆ ਹੈ।

See also  ਸਕੂਲ ਆਫ ਐਮੀਨੈਸ ਦੇ 18 ਵਿਦਿਆਰਥੀਆਂ ਪੀ.ਐਸ.ਐਲ.ਵੀ.-ਸੀ 56 ਦੀ ਲਾਂਚ ਦੇ ਬਣੇ ਗਵਾਹ : ਹਰਜੋਤ ਸਿੰਘ ਬੈਂਸ

Related posts:

ਵਿਸ਼ੇਸ਼ ਸਾਰੰਗਲ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

Moga

ਮੁੱਖ ਸਕੱਤਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਤੇ ਮੁੜ ਵਸੇਬੇ ਦੇ ਕੰਮਾਂ ਦਾ ਜਾਇਜ਼ਾ

ਪੰਜਾਬੀ-ਸਮਾਚਾਰ

ਪੰਜਾਬ ਪੁਲਿਸ ਨੇ ਬਠਿੰਡਾ ਰੇਂਜ ’ਚ ਚਲਾਇਆ ਵਿਸ਼ੇਸ਼ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਦੌਰਾਨ 41 ਸਮਾਜ ਵਿਰੋਧੀ ਅਨਸਰਾਂ ਨੂੰ ਕੀ...

Punjab Police

ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਨੇ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਕੀਤੀ ਮੁਲਾਕਾਤ

ਪੰਜਾਬੀ-ਸਮਾਚਾਰ

ਆਪ ਦੇ ਸੱਤਾ ਚ ਆਉਣ ਤੋਂ ਬਾਅਦ ਡੇਢ ਸਾਲ ਚ 50,000 ਕਰੋੜ ਹੋਰ ਕਰਜ਼ਾ ਚੜ੍ਹ ਗਿਆ : ਜਾਖੜ

Punjab BJP

पंचकूला जिले में विहिप के विस्तार और बजरंग दल में भारी संख्या में युवाओं को जोड़ने का अभियानI

Punjab News

ਆਬਕਾਰੀ ਤੇ ਕਰ ਵਿਭਾਗ ਦੀ ਟੀਮ ਵੱਲੋਂ 6000 ਲੀਟਰ ਈ.ਐਨ.ਏ ਜ਼ਬਤ

ਅਪਰਾਧ ਸਬੰਧਤ ਖਬਰ

ਡੀ.ਜੀ.ਪੀ. ਪੰਜਾਬ ਵੱਲੋਂ ਪਟਿਆਲਾ ਅਤੇ ਰੋਪੜ ਰੇਂਜ ਦੀ ਕਾਨੂੰਨ ਵਿਵਸਥਾ ਦਾ ਜਾਇਜ਼ਾ ਲੈਣ ਸਬੰਧੀ ਸਮੀਖਿਆ ਮੀਟਿੰਗ

Punjab News

ਹੁਣ ਤੱਕ ਪੰਜਾਬ ਦੇ 1473 ਪਿੰਡਾਂ ‘ਚ ਪਈ ਹੜ੍ਹ ਦੀ ਮਾਰ 

Flood in Punjab

ਟਰਾਂਸਪੋਰਟ ਮੰਤਰੀ ਨੇ ਸੜਕ ਹਾਦਸਿਆਂ 'ਚ ਮੌਤ ਦਰ 50 ਫ਼ੀਸਦੀ ਤੱਕ ਘਟਾਉਣ ਦਾ ਟੀਚਾ ਦਿੱਤਾ

ਪੰਜਾਬ ਟਰਾਂਸਪੋਰਟ ਵਿਭਾਗ

Multi-crore nature heights infra scam: absconding from 9 years, Punjab police arrest main accused Ne...

ਪੰਜਾਬੀ-ਸਮਾਚਾਰ

ਜੀ-20 ਸੰਮੇਲਨ ਦੇ ਮੱਦੇਨਜ਼ਰ ਪੰਜਾਬ 'ਚ ਰੈੱਡ ਅਲਰਟ ਜਾਰੀ, ਸੁਰੱਖਿਆ ਵਧਾਈ

Punjab Crime News

भाजपा सरकार प्रभुराम की बात तो करती है लेकिन बातो को मानती नही - विधायक नीरज शर्मा।

ਪੰਜਾਬੀ-ਸਮਾਚਾਰ

MC Chandigarh takes tough stand against defaulters.

ਪੰਜਾਬੀ-ਸਮਾਚਾਰ

Before seeking votes, AAP should answer why it failed to fulfil promises: Bajwa 

ਪੰਜਾਬੀ-ਸਮਾਚਾਰ

ਸਪੀਕਰ ਸੰਧਵਾਂ ਨੇ ਗਤਕਾ ਮੁਕਾਬਲੇ ਵਿੱਚੋਂ ਗੋਲਡ ਮੈਡਲ ਪ੍ਰਾਪਤ ਕਰਨ ਲਈ ਵਿਦਿਆਰਥਣ ਮਨਦੀਪ ਕੌਰ ਨੂੰ ਦਿੱਤੀ ਵਧਾਈ

Aam Aadmi Party

ਮੁੱਖ ਮੰਤਰੀ ਵੱਲੋਂ ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ‘ਭਾਰਤ ਰਤਨ ਐਵਾਰਡ’ ਦੇਣ ਦੀ ...

ਮੁੱਖ ਮੰਤਰੀ ਸਮਾਚਾਰ

ਪ੍ਰਨੀਤ ਕੌਰ ਭਾਜਪਾ 'ਚ ਹੋਏ ਸ਼ਾਮਲ

ਪੰਜਾਬੀ-ਸਮਾਚਾਰ

मेयर कुलदीप कुमार ने पूरी ईमानदारी व साफ़-सुथरे ढंग से कराया चुनाव : डॉ. आहलूवालिया

ਪੰਜਾਬੀ-ਸਮਾਚਾਰ

ਮੁੱਖ ਮੰਤਰੀ ਨੇ ਚੰਦਰਯਾਨ-3 ਦੀ ਸਫ਼ਲਤਾ ਲਈ ਦੇਸ਼ ਅਤੇ ਇਸਰੋ ਦੇ ਵਿਗਿਆਨੀਆਂ ਨੂੰ ਦਿੱਤੀ ਵਧਾਈ

Chandrayaan-3

Leave a Reply

This site uses Akismet to reduce spam. Learn how your comment data is processed.