ਦੁਸਹਿਰਾ (Dussehra)
ਦੁਸਹਿਰਾ ਜਾਂ ਵਿਜਯਾਦਸ਼ਮੀ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਤਿਉਹਾਰ ਹੈ। ਇਸ ਦਿਨ ਸ਼੍ਰੀ ਰਾਮ ਨੇ ਰਾਵਣ ਨੂੰ ਮਾਰ ਕੇ ਲੰਕਾ ਨੂੰ ਜਿੱਤਿਆ ਸੀ। ਇਸ ਤੋਂ ਬਾਅਦ ਉਹ ਸੀਤਾ ਦੇ ਨਾਲ ਅਯੁੱਧਿਆ ਵਾਪਸ ਆ ਗਏ। ਦੁਸਹਿਰੇ ਵਾਲੇ ਦਿਨ ਵੱਡੇ ਮੈਦਾਨਾਂ ਵਿੱਚ ਰਾਵਣ, ਉਸਦੇ ਪੁੱਤਰ ਮੇਘਨਾਥ ਅਤੇ ਭਰਾ ਕੁੰਭਕਰਨ ਦੇ ਪੁਤਲੇ ਲਗਾਏ ਜਾਂਦੇ ਹਨ। ਇਹ ਪਟਾਕਿਆਂ ਨਾਲ ਭਰੇ ਹੋਏ ਹੁੰਦੇ ਹਨ। ਇਹ ਸ਼ਾਮ ਨੂੰ ਜਲਾਏ ਜਾਂਦੇ ਹਨ। ਦੁਸਹਿਰੇ ਦਾ ਇਹ ਨਜ਼ਾਰਾ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਦੁਸਹਿਰੇ ਤੋਂ ਦਸ ਦਿਨ ਪਹਿਲਾਂ ਰਾਮਲੀਲਾ ਵੀ ਕਰਵਾਈ ਜਾਂਦੀ ਹੈ। ਇਨ੍ਹਾਂ ਵਿੱਚ ਸ੍ਰੀ ਰਾਮ ਦੇ ਸਮੁੱਚੇ ਜੀਵਨ ਦੀਆਂ ਘਟਨਾਵਾਂ ਦਾ ਮੰਚਨ ਕੀਤਾ ਜਾਂਦਾ ਹੈ। ਦੁਸਹਿਰੇ ਵਾਲੇ ਦਿਨ ਘਰਾਂ ਵਿੱਚ ਮਠਿਆਈਆਂ ਅਤੇ ਪਕਵਾਨ ਤਿਆਰ ਕਰਕੇ ਇੱਕ ਦੂਜੇ ਨੂੰ ਖੁਆਏ ਜਾਂਦੇ ਹਨ। ਇਹ ਤਿਉਹਾਰ ਇਸ ਗੱਲ ਦਾ ਸੂਚਕ ਹੈ ਕਿ ਬੁਰਾਈ ਕਰਨ ਵਾਲਾ ਭਾਵੇਂ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਉਸ ਦਾ ਅੰਤ ਨਿਸ਼ਚਿਤ ਹੈ।