ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਮੀਤ ਪ੍ਰਧਾਨ ਜੈ ਇੰਦਰ ਕੌਰ ਨੇ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

ਇਸ ਗੱਲ ‘ਤੇ ਦੁੱਖ ਹੈ ਕਿ ਹੁਣ ਤੱਕ ਖਰਾਬ ਹੋਈਆਂ ਫਸਲਾਂ ਦੀ ਕੋਈ ਗਿਰਦਾਵਰੀ ਨਹੀਂ ਹੋਈ-ਜਾਖੜ

ਭਾਜਪਾ ਵਰਕਰਾਂ ਨੂੰ ਪ੍ਰਭਾਵਿਤ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੀ ਵੀ ਅਪੀਲ ਕੀਤੀ

(Punjab Bureau) : ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਮੀਤ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਉੱਤਰੀ ਭਾਰਤ ਵਿੱਚ ਬੇਮਿਸਾਲ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਭਾਜਪਾ ਪੰਜਾਬ ਦੇ ਪ੍ਰਧਾਨ ਨੇ ਹੋਰ ਸੂਬਾਈ ਆਗੂਆਂ ਨਾਲ ਪਟਿਆਲਾ ਦੇ ਪਿੰਡਾਂ ਬੋਲੜਹ, ਬੁਲਾਰਹੀਆਂ ਅਤੇ ਰਾਠੀਆਂ ਦਾ ਦੌਰਾ ਕੀਤਾ।

BJP Punjab Prez Sunil Jakhar and VP Jai Inder Kaur visit flood affected areas of Patiala District

BJP Punjab Prez Sunil Jakhar and VP Jai Inder Kaur visit flood affected areas of Patiala District

ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਮੋਤੀ ਬਾਗ ਪੈਲੇਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ, “ਭਾਜਪਾ ਪੰਜਾਬ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਇਹ ਪਟਿਆਲਾ ਲੋਕ ਸਭਾ ਲਈ ਮੇਰੀ ਪਹਿਲੀ ਫੇਰੀ ਹੈ ਅਤੇ ਅਸੀਂ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਹੈ। ਇਸ ਦੁਖਾਂਤ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਲੋਕਾਂ ਦੀ ਹਾਲਤ ਦੇਖ ਕੇ ਮਨ ਨੂੰ ਬਹੁਤ ਦੁੱਖ ਹੋਇਆ ਹੈ।” ਜਾਖੜ ਨੇ ਅੱਗੇ ਕਿਹਾ, “ਪੰਜਾਬ ਸਰਕਾਰ ਸੂਬੇ ਵਿੱਚ ਭਾਰੀ ਬਰਸਾਤ ਦੀਆਂ ਅਗਾਊਂ ਚੇਤਾਵਨੀਆਂ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੂੰ ਇਸ ਸਥਿਤੀ ਨਾਲ ਨਜਿੱਠਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਹੁਣ ਤੱਕ ਕਿਸੇ ਵੀ ਪਿੰਡ ਵਿੱਚ ਗਿਰਦਾਵਰੀ ਨਹੀਂ ਕੀਤੀ ਗਈ, ਜੇਕਰ ਸਮੇਂ ਸਿਰ ਸਰਵੇਖਣ ਨਹੀਂ ਕੀਤਾ ਗਿਆ ਤਾਂ ਸਰਕਾਰ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਕਿਵੇਂ ਦੇਵੇਗੀ।”

See also  ਸੂਬੇ ਵਿੱਚ ਰੇਸ਼ਮ ਉਤਪਾਦਨ ਨੂੰ ਹੁਲਾਰਾ ਦੇਣ ਲਈ ਪੰਜ ਰੋਜ਼ਾ ਸਰੋਤ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ

ਕਾਂਗਰਸ ਬਾਰੇ ਗੱਲ ਕਰਦਿਆਂ ਭਾਜਪਾ ਪ੍ਰਧਾਨ ਨੇ ਕਿਹਾ, “ਵਿਰੋਧੀ ਧਿਰ ਦਾ ਕੰਮ ਹੁਣ ਸਿਰਫ਼ ਭਾਜਪਾ ‘ਤੇ ਆ ਗਿਆ ਹੈ ਕਿਉਂਕਿ ਕਾਂਗਰਸ ਨੇ ਆਪਣੇ ਗੋਡੇ ਟੇਕ ਕੇ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ, ਪਰ ਅਸੀਂ ਆਮ ਆਦਮੀ ਪਾਰਟੀ ਨੂੰ ਇਸ ਦੀ ਪੂਰੀ ਅਸਫਲਤਾ ਲਈ ਜਵਾਬਦੇਹ ਠਹਿਰਾਵਾਂਗੇ।” ਪੰਜਾਬ ਲਈ ਵਿਸ਼ੇਸ਼ ਪੈਕੇਜ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਜਾਖੜ ਨੇ ਕਿਹਾ, “ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਾਰੇ ਨਿਰਧਾਰਿਤ ਨਿਯਮਾਂ ਤੋਂ ਉਪਰ ਉਠਕੇ ਪੰਜਾਬ ਲਈ ਪਹਿਲਾਂ ਹੀ 218 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਸਾਡੇ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕੇਂਦਰ ਤੋਂ ਕੋਈ ਵਿਸ਼ੇਸ਼ ਮਦਦ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਆਪਣੇ ਤੌਰ ‘ਤੇ ਇਸ ਦੀ ਸੰਭਾਲ ਕਰਨ ਦੇ ਸਮਰੱਥ ਹੈ।” ਪੰਜਾਬ ਪ੍ਰਧਾਨ ਨੇ ਭਾਜਪਾ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨ੍ਹਾਂ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ।

See also  पंजाब और चण्डीगढ़ कांग्रेस ने किसानों पर बल प्रयोग की निन्दा की।

Related posts:

Multi-crore nature heights infra scam: absconding from 9 years, Punjab police arrest main accused Ne...

ਪੰਜਾਬੀ-ਸਮਾਚਾਰ

Ongoing Projects for Welfare of Scheduled Castes to be Completed Soon: Dr. Baljit Kaur

ਪੰਜਾਬੀ-ਸਮਾਚਾਰ

Free CTU Bus Services for Women on Raksha Bandhan

Chandigarh

राज्यपाल ने पंजाब राजभवन में वन महोत्सव-2024 का किया उद्घाटन।

ਪੰਜਾਬੀ-ਸਮਾਚਾਰ

ਭਾਰਤੀ ਫ਼ੌਜ ਦੇ ਸ਼ਹੀਦ ਜਵਾਨ ਪਰਦੀਪ ਸਿੰਘ ਦਾ ਜੱਦੀ ਪਿੰਡ ਬੱਲਮਗੜ੍ਹ 'ਚ ਅੰਤਿਮ ਸਸਕਾਰ

ਪੰਜਾਬੀ-ਸਮਾਚਾਰ

A political farce and insult to shaheed-e-azam; jakhar lashes out at Bhagwant Mann

ਪੰਜਾਬੀ-ਸਮਾਚਾਰ

ਉਦਯੋਗਪਤੀਆਂ ਨੂੰ ਪੰਜਾਬ ‘ਚ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ: ਤਰੁਨਪ੍ਰੀਤ ਸਿੰਘ ਸੌਂਦ 

ਪੰਜਾਬੀ-ਸਮਾਚਾਰ

ਮੁੱਖ ਮੰਤਰੀ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ‘ਸਰਫੇਸ ਸੀਡਰ’ ਉਤੇ ਸੀ.ਆਰ.ਐਮ. ਸਕੀਮ ਤਹਿਤ ਸਬਸਿਡੀ ਦੇਣ ...

Punjab News

भाजपा के राज में गिरा सरकारी अस्पतालों का स्तर, विशेषज्ञ डॉक्टर की कमी, जनता बेहाल-पवन बंसल

ਪੰਜਾਬੀ-ਸਮਾਚਾਰ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 62.80 ਫ਼ੀਸਦੀ ਵੋਟਿੰਗ : ਸਿਬਿਨ ਸੀ

ਪੰਜਾਬੀ-ਸਮਾਚਾਰ

ਸਪੀਕਰ ਸੰਧਵਾਂ ਨੇ ਗਤਕਾ ਮੁਕਾਬਲੇ ਵਿੱਚੋਂ ਗੋਲਡ ਮੈਡਲ ਪ੍ਰਾਪਤ ਕਰਨ ਲਈ ਵਿਦਿਆਰਥਣ ਮਨਦੀਪ ਕੌਰ ਨੂੰ ਦਿੱਤੀ ਵਧਾਈ

Aam Aadmi Party

ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਨੇ ਇਕ ਦਿਨ ਦੀ ਤਨਖਾਹ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤੀ 

Flood in Punjab

Mann government failed to comply with SC guidelines on illegal liquor: Bajwa 

ਪੰਜਾਬੀ-ਸਮਾਚਾਰ

ਮੇਰਾ ਦੇਸ਼ ਮੇਰੀ ਮਾਟੀ ਪ੍ਰੋਗਰਾਮ ਤਹਿਤ ਭਾਰਤ ਸਰਕਾਰ ਵੱਲੋਂ ਲਗਾਏ ਜਾ ਰਹੇ ਪੱਥਰਾਂ ਨਾਲ ਛੇੜਛਾੜ ਦੀ ਆਪ ਸਰਕਾਰ ਦੀ ਘਿਣੋ...

Punjab BJP

ਮੀਤ ਹੇਅਰ ਨੇ 23 ਕੋਚਾਂ ਨੂੰ ਨਿਯੁਕਤੀ ਪੱਤਰ ਸੌਂਪੇ

ਪੰਜਾਬੀ-ਸਮਾਚਾਰ

The State BJP President has been issued a show cause notice by the Returning Officer, Mr. Vinay Prat...

ਪੰਜਾਬੀ-ਸਮਾਚਾਰ

ਆਪ ਦੇ ਸੱਤਾ ਚ ਆਉਣ ਤੋਂ ਬਾਅਦ ਡੇਢ ਸਾਲ ਚ 50,000 ਕਰੋੜ ਹੋਰ ਕਰਜ਼ਾ ਚੜ੍ਹ ਗਿਆ : ਜਾਖੜ

Punjab BJP

ਮੀਤ ਹੇਅਰ ਨੇ ਮਾਨਸਾ ਦੀ ਤੀਰਅੰਦਾਜ਼ ਪ੍ਰਨੀਤ ਕੌਰ ਨੂੰ ਵਿਸ਼ਵ ਚੈਂਪੀਅਨ ਬਣਨ ‘ਤੇ ਦਿੱਤੀਆਂ ਮੁਬਾਰਕਾਂ

Punjab Sports News

ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਲਈ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂ...

ਪੰਜਾਬੀ-ਸਮਾਚਾਰ

ਬਿੱਲ ਲਿਆਓ ਇਨਾਮ ਪਾਓ' ਸਕੀਮ ਤਹਿਤ ਪ੍ਰਾਪਤ 533 ਗਲਤ ਬਿੱਲਾਂ ਲਈ 3 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ: ਹਰਪਾਲ ਸ...

Aam Aadmi Party
See also  ਮੁੱਖ ਮੰਤਰੀ ਵੱਲੋਂ ਮਨੀਪੁਰ ਵਿਚ ਦੋ ਔਰਤਾਂ ਉਤੇ ਜਿਨਸੀ ਹਮਲੇ ਦੀ ਘਿਨਾਉਣੀ ਕਾਰਵਾਈ ਦੀ ਸਖ਼ਤ ਨਿਖੇਧੀ

Leave a Reply

This site uses Akismet to reduce spam. Learn how your comment data is processed.