ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀਰਵਾਰ ਨੂੰ ਮੋਹਾਲੀ ਵਿਖੇ ਪੰਜਾਬ ਦਾ ਪਹਿਲਾ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਲੋਕਾਂ ਨੂੰ ਕਰਨਗੇ ਸਮਰਪਿਤ

– ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼, ਨਵੀਂ ਦਿੱਲੀ ਦੀ ਤਰਜ਼ ‘ਤੇ ਕੀਤੀ ਗਈ ਇਸ ਇੰਸਟੀਚਿਊਟ ਦੀ ਸਥਾਪਨਾ

– ਵੀਰਵਾਰ ਤੋਂ, ਲਿਵਰ ਤੇ ਬਿਲੀਅਰੀ ਸਬੰਧੀ ਬਿਮਾਰੀਆਂ ਵਾਲੇ ਮਰੀਜ਼ ਇਸ ਇੰਸਟੀਚਿਊਟ ਵਿਖੇ ਡਾਕਟਰੀ ਦੇਖਭਾਲ ਸੇਵਾਵਾਂ ਦਾ ਲੈ ਸਕਦੇ ਹਨ ਲਾਭ: ਸਿਹਤ ਮੰਤਰੀ ਡਾ. ਬਲਬੀਰ ਸਿੰਘ

– ਇੰਸਟੀਚਿਊਟ ਵਿੱਚ ਪਹਿਲਾਂ ਹੀ ਪਿਛਲੇ 8 ਮਹੀਨਿਆਂ ਤੋਂ ਓ.ਪੀ.ਡੀ. ਸੇਵਾਵਾਂ ਕਾਰਜਸ਼ੀਲ

ਚੰਡੀਗੜ੍ਹ, 28 ਫਰਵਰੀ:
ਸੂਬੇ ਵਿੱਚ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਸਬੰਧੀ ਵਚਨਬੱਧਤਾ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀਰਵਾਰ ਨੂੰ ਪੰਜਾਬ ਦਾ ਪਹਿਲਾ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼, ਐਸ.ਏ.ਐਸ.ਨਗਰ ਲੋਕਾਂ ਨੂੰ ਸਮਰਪਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਜ਼ਿਕਰਯੋਗ ਹੈ ਕਿ ਸਰਕਾਰ ਨੇ ਬਜਟ ਸੈਸ਼ਨ- 2022 ਵਿੱਚ ਇਸ ਸਬੰਧੀ ਐਲਾਨ ਕੀਤਾ ਸੀ।

Cm bhagwant mann to dedicate punjab’s 1st institute of liver and biliary sciences in mohali on thursday

Cm bhagwant mann to dedicate punjab’s 1st institute of liver and biliary sciences in mohali on thursday

ਐਸ.ਏ.ਐਸ.ਨਗਰ ਦੇ ਫੇਜ਼ 3ਬੀ-1 ਵਿਖੇ ਸਥਾਪਿਤ ਇਹ ਸੰਸਥਾ ਹੈਪੇਟੋਲੋਜੀ ਦੇ ਖੇਤਰ ਵਿੱਚ ਸੁਪਰ-ਸਪੈਸ਼ਲਿਟੀ ਕੇਅਰ, ਸਿਖਲਾਈ ਅਤੇ ਖੋਜ ਸਬੰਧੀ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹੈ। ਇਸ ਇੰਸਟੀਚਿਊਟ ਦੀ ਸਥਾਪਨਾ 40 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤੀ ਗਈ ਹੈ ਅਤੇ ਇਸ ਵਿੱਚ 80 ਡਾਕਟਰ, 150 ਸਟਾਫ ਨਰਸਾਂ ਅਤੇ 200 ਗਰੁੱਪ-ਡੀ ਕਰਮਚਾਰੀਆਂ ਸਮੇਤ 450 ਦੇ ਕਰੀਬ ਸਟਾਫ਼ ਹੋਵੇਗਾ। ਪ੍ਰੋਫੈਸਰ ਵਰਿੰਦਰ ਸਿੰਘ, ਜੋ ਕਿ ਹੈਪੇਟੋਲੋਜੀ ਪੀਜੀਆਈ, ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਹਨ, ਨੂੰ ਸੰਸਥਾ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਵੱਕਾਰੀ ਸੰਸਥਾ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਨਵੀਂ ਦਿੱਲੀ ਤੋਂ ਬਾਅਦ ਪੰਜਾਬ ਦੇਸ਼ ਦਾ ਅਜਿਹਾ ਦੂਜਾ ਸੂਬਾ ਹੋਵੇਗਾ ਜਿੱਥੇ ਲਿਵਰ ਅਤੇ ਬਿਲੀਅਰੀ ਰੋਗ ਦੇ ਮਰੀਜ਼ਾਂ ਲਈ ਵਿਸ਼ੇਸ਼ ਤੌਰ ‘ਤੇ ਇੰਸਟੀਚਿਊਟ ਹੋਵੇਗਾ। ਦੱਸਣਯੋਗ ਹੈ ਕਿ ਇਸ ਇੰਸਟੀਚਿਊਟ ਦੀ ਸਥਾਪਨਾ ਦਿ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਆਈ.ਐਲ.ਬੀ.ਐਸ.), ਨਵੀਂ ਦਿੱਲੀ ਦੀ ਤਰਜ਼ ‘ਤੇ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਹ ਸੰਸਥਾ ਪਿਛਲੇ 8 ਮਹੀਨਿਆਂ ਤੋਂ ਓ.ਪੀ.ਡੀ. ਸੇਵਾਵਾਂ ਦੇ ਰਹੀ ਹੈ ਅਤੇ ਵੀਰਵਾਰ ਤੋਂ ਇੰਸਟੀਚਿਊਟ ਵਿੱਚ ਇੰਨਡੋਰ, ਇੰਟੈਂਸਿਵ ਕੇਅਰ ਅਤੇ ਐਮਰਜੈਂਸੀ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਇਸ ਸੰਸਥਾ ਤੋਂ ਗੰਭੀਰ ਅਤੇ ਪੁਰਾਣੀ ਹੈਪੇਟਾਈਟਸ, ਸਿਰੋਸਿਸ, ਲਿਵਰ ਕੈਂਸਰ, ਅਲਕੋਹਲਿਕ ਲਿਵਰ ਡਿਜੀਜ਼, ਐਸਾਈਟਸ, ਵੱਖ-ਵੱਖ ਪੈਨਕ੍ਰੀਆਟਿਕ ਬਿਮਾਰੀਆਂ ਅਤੇ ਪਿੱਤੇ ਸਬੰਧੀ ਬਿਮਾਰੀਆਂ ਅਤੇ ਵੱਖ-ਵੱਖ ਕਿਸਮਾਂ ਦੀਆਂ ਬਿਲੀਅਰੀ ਡਿਜੀਜ਼ ਵਾਲੇ ਮਰੀਜ਼ ਇਸ ਸੰਸਥਾ ਤੋਂ ਇਲਾਜ ਕਰਵਾ ਸਕਦੇ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਸੂਬੇ ਦਾ ਪਹਿਲਾ ਸਰਕਾਰੀ ਹਸਪਤਾਲ ਹੋਵੇਗਾ ਜਿੱਥੇ ਯੂ.ਜੀ.ਆਈ. ਐਂਡੋਸਕੋਪੀ, ਫਾਈਬਰੋਸਕੈਨ, ਐਂਡੋਸਕੋਪਿਕ ਅਲਟਰਾਸਾਊਂਡ ਅਤੇ ਈ.ਆਰ.ਸੀ.ਪੀ. ਵਰਗੀਆਂ ਬੀਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੰਸਥਾ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਤੱਕ ਪਹੁੰਚ ਲਈ ਟੈਲੀਮੈਡੀਸਨ ਸੇਵਾਵਾਂ ਵੀ ਸ਼ੁਰੂ ਕਰੇਗੀ।
ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵਿੱਚ ਜਲਦੀ ਹੀ ਲਿਵਰ ਟਰਾਂਸਪਲਾਂਟ ਦੀ ਸਹੂਲਤ ਵੀ ਸ਼ੁਰੂ ਹੋਣ ਦੀ ਉਮੀਦ ਹੈ।
ਦੱਸਣਯੋਗ ਹੈ ਕਿ ਇਸ ਮੌਕੇ ਮੁੱਖ ਮੰਤਰੀ, ਪੰਜਾਬ ਵੱਲੋਂ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਪੰਜਾਬ ਦੇ ਨਵੇਂ ਸਥਾਪਿਤ ਰਾਜ ਅਤੇ ਜ਼ੋਨਲ ਦਫ਼ਤਰਾਂ ਦਾ ਉਦਘਾਟਨ ਵੀ ਕੀਤਾ ਜਾਵੇਗਾ। ਇਹਨਾਂ ਦਫਤਰਾਂ ਵਿੱਚ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਪੰਜਾਬ ਦਾ ਸਟੇਟ ਹੈੱਡਕੁਆਰਟਰ ਵੀ ਸ਼ਾਮਲ ਹੈ- ਜਿਸਦਾ ਨਾਮ ਬਦਲ ਕੇ ਕਮਿਸ਼ਨਰੇਟ, ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਰੱਖਿਆ ਗਿਆ ਹੈ ਅਤੇ ਇਹ 2.63 ਕਰੋੜ ਰੁਪਏ ਦੀ ਲਾਗਤ ਨਾਲ ਫੇਜ਼ 9 ਵਿਖੇ ਸਥਾਪਿਤ ਕੀਤਾ ਗਿਆ ਹੈ, ਜਦੋਂ ਕਿ 278.01 ਲੱਖ ਰੁਪਏ ਦੀ ਲਾਗਤ ਨਾਲ ਗੁਰਦਾਸਪੁਰ, ਜਲੰਧਰ, ਬਠਿੰਡਾ ਅਤੇ ਫਿਰੋਜ਼ਪੁਰ ਸਮੇਤ ਚਾਰ ਜ਼ੋਨਲ ਦਫ਼ਤਰ ਸਥਾਪਿਤ ਕੀਤੇ ਗਏ ਹਨ।

See also  ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ 4 ਨਵੀਆਂ ਖੇਡਾਂ ਸਾਈਕਲਿੰਗ, ਘੋੜਸਵਾਰੀ, ਰਗਬੀ ਤੇ ਵਾਲੀਬਾਲ (ਸ਼ੂਟਿੰਗ) ਕੀਤੀਆਂ ਸ਼ਾਮਲ: ਮੀਤ ਹੇਅਰ

Related posts:

MCC employees took a pledge during the 75th Constitution Day.

Chandigarh

Fire team rescues a couple from drowning under the railway bridge Ind. area Phase-I

Flood in Chadigarh

अंतर्राष्ट्रीय वृद्धजन दिवस पर वरिष्ठ नागरिकों का सम्मान समारोह आयोजित

ਚੰਡੀਗੜ੍ਹ-ਸਮਾਚਾਰ

‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ 4 ਨਵੀਆਂ ਖੇਡਾਂ ਸਾਈਕਲਿੰਗ, ਘੋੜਸਵਾਰੀ, ਰਗਬੀ ਤੇ ਵਾਲੀਬਾਲ (ਸ਼ੂਟਿੰਗ) ਕੀਤੀਆਂ ਸ਼ਾਮਲ: ...

ਖੇਡਾਂ ਦੀਆਂ ਖਬਰਾਂ

ਮੁੱਖ ਮੰਤਰੀ ਨੇ ਲੇਹ ਵਿਖੇ ਵਾਪਰੇ ਹਾਦਸੇ ਵਿੱਚ ਨੌਂ ਜਵਾਨਾਂ ਦੀ ਸ਼ਹਾਦਤ ਉਤੇ ਦੁੱਖ ਪ੍ਰਗਟਾਇਆ

Punjab News

Section 144 imposed around all water bodies in Chandigarh

Chandigarh

ਅਗਨੀਪੱਥ ਸਕੀਮ’ ਦੀ ਮੁਖਾਲਫਤ ਕਰਨ ਲਈ ਵਿਧਾਨ ਸਭਾ ਵਿੱਚ ਮਤਾ ਲਿਆਵਾਂਗੇ-ਮੁੱਖ ਮੰਤਰੀ

ਚੰਡੀਗੜ੍ਹ-ਸਮਾਚਾਰ

ਏ.ਜੀ.ਟੀ.ਐਫ. ਵੱਲੋਂ ਬਰਨਾਲਾ ਪੁਲਿਸ ਨਾਲ ਸਾਂਝੇ ਆਪਰੇਸ਼ਨ ਵਿੱਚ ਦੋ-ਤਰਫ਼ਾ ਗੋਲੀਬਾਰੀ ਤੋਂ ਬਾਅਦ ਬੰਬੀਹਾ ਗਿਰੋਹ ਦਾ ਮੁੱਖ ...

Barnala

Punjab Horticulture Department gears up to boost silk production in the state.

ਪੰਜਾਬੀ-ਸਮਾਚਾਰ

ਕੀਮਤੀ ਮਨੁੱਖੀ ਜ਼ਿੰਦਗੀਆਂ ਬਚਾਉਣ ਲਈ 5500 ਕਿਲੋਮੀਟਰ ਕੌਮੀ ਤੇ ਰਾਜ ਮਾਰਗਾਂ ਦੀ ਸੁਰੱਖਿਆ ਕਰੇਗੀ ਅਤਿ ਆਧੁਨਿਕ ਫੋਰਸ

ਮੁੱਖ ਮੰਤਰੀ ਸਮਾਚਾਰ

ਵਿਜੀਲੈਂਸ ਵੱਲੋਂ 70,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਪੀ.ਐਸ.ਪੀ.ਸੀ.ਐਲ. ਦਾ ਜੇ.ਈ. ਕਾਬੂ

ਪੰਜਾਬ-ਵਿਜੀਲੈਂਸ-ਬਿਊਰੋ

Punjab Gives In Principal Approval for constructing a Shorter Route to Shaheed Bhagat Singh Internat...

ਚੰਡੀਗੜ੍ਹ-ਸਮਾਚਾਰ

Free CTU Bus Services for Women on Raksha Bandhan

Chandigarh

ਪੰਜਾਬ ਪੁਲਿਸ ਨੇ ਲੋਕਾਂ ਤੱਕ ਸੁਖਾਲੀ ਪਹੁੰਚ ਵਧਾਉਣ ਲਈ ਨਵੀਂ ਟਰੈਫਿਕ ਸਲਾਹਕਾਰ ਕਮੇਟੀ ਦਾ ਕੀਤਾ ਗਠਨ

ਪੰਜਾਬੀ-ਸਮਾਚਾਰ

ਸਿਹਤ ਵਿਭਾਗ ਨੇ ਸੁਨਾਮ ’ਚ ਗੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟ ਰੈਕੇਟ ਦਾ ਕੀਤਾ ਪਰਦਾਫਾਸ਼

ਪੰਜਾਬੀ-ਸਮਾਚਾਰ

ਹੁਣ ਤੱਕ ਪੰਜਾਬ ਦੇ 1473 ਪਿੰਡਾਂ ‘ਚ ਪਈ ਹੜ੍ਹ ਦੀ ਮਾਰ 

Flood in Punjab

ਭਗਵੰਤ ਮਾਨ ਸਰਕਾਰ ਦੇ ਢਿੱਲੇ ਰਵੱਈਏ ਨਾਲ ਪੰਜਾਬ 'ਚ ਨਸ਼ਿਆਂ ਦੀ ਦੁਰਵਰਤੋਂ ਵਧੀ: ਬਾਜਵਾ

ਪੰਜਾਬੀ-ਸਮਾਚਾਰ

ਵਿਜੀਲੈਂਸ ਬਿਊਰੋ ਵੱਲੋਂ ਫੂਡ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਦੀਆਂ ਚਾਰ ਜਾਇਦਾਦਾਂ ਜ਼...

Ludhiana

ਪ੍ਰਨੀਤ ਕੌਰ ਭਾਜਪਾ 'ਚ ਹੋਏ ਸ਼ਾਮਲ

ਪੰਜਾਬੀ-ਸਮਾਚਾਰ

ਪੰਜਾਬ ਪੁਲਿਸ ਨੇ ਸੂਬੇ ਭਰ ਦੇ ਰੇਲਵੇ ਸਟੇਸ਼ਨਾਂ ’ਤੇ ਚਲਾਇਆ ਸੂਬਾ ਪੱਧਰੀ ਤਲਾਸ਼ੀ ਅਭਿਆਨ

ਪੰਜਾਬੀ-ਸਮਾਚਾਰ
See also  ਪੇਡਾ ਅਤੇ ਆਈ.ਆਈ.ਟੀ. ਰੋਪੜ ਵੱਲੋਂ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ ਲਈ ਕੀਤੇ ਜਾਣਗੇ ਉਪਰਾਲੇ

Leave a Reply

This site uses Akismet to reduce spam. Learn how your comment data is processed.