ਅਪ੍ਰੇਸ਼ਨ ਈਗਲ-5: ਪੰਜਾਬ ਪੁਲਿਸ ਨੇ ਵੱਡੇ ਪੱਧਰ ਤੇ ਅਪਰੇਸ਼ਨ ਦੌਰਾਨ ਨਸ਼ਿਆਂ ਦੇ ਹੌਟਸਪੌਟਸ ਨੂੰ ਬਣਾਇਆ ਨਿਸ਼ਾਨਾ; ਚਾਰ ਭਗੌੜਿਆਂ ਸਮੇਤ 86 ਵਿਅਕਤੀ ਗ੍ਰਿਫਤਾਰ

– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਚੋਂ ਨਸ਼ਿਆਂ ਦਾ ਸਫਾਇਆ ਕਰਨ ਲਈ ਤਿੰਨ-ਨੁਕਾਤੀ ਰਣਨੀਤੀ ਲਾਗੂ

– ਰੇਂਜ ਅਫਸਰਾਂ ਅਤੇ ਸੀਪੀਜ਼/ਐਸਐਸਪੀਜ਼ ਨੂੰ ਹਰੇਕ ਪੁਲਿਸ ਜ਼ਿਲੇ ਵਿੱਚ ਇਸ ਵਿਸ਼ੇਸ਼ ਅਪ੍ਰੇਸ਼ਨ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਲਈ ਦਿੱਤੇ ਨਿਰਦੇਸ਼

– 500 ਤੋਂ ਵੱਧ ਪੁਲਿਸ ਟੀਮਾਂ ਨੇ ਪੰਜਾਬ ਭਰ ’ਚ 512 ਨਸ਼ਿਆਂ ਦੇ ਹੌਟਸਪੌਟਸ ’ਤੇ ਚਲਾਇਆ ਵਿਸ਼ੇਸ਼ ਤਲਾਸ਼ੀ ਅਭਿਆਨ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ

– ਪੁਲਿਸ ਟੀਮਾਂ ਵੱਲੋਂ 270 ਗ੍ਰਾਮ ਹੈਰੋਇਨ, 74 ਕਿਲੋ ਭੁੱਕੀ, 2 ਕਿਲੋ ਗਾਂਜਾ, 15210 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

– ਅਪਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ 3741 ਸ਼ੱਕੀ ਵਿਅਕਤੀਆਂ ਦੀ ਕੀਤੀ ਜਾਮਾਂ ਤਲਾਸ਼ੀ

ਚੰਡੀਗੜ੍ਹ, 8 ਅਗਸਤ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਜੰਗ ਤਹਿਤ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਨਸ਼ਿਆਂ ਦੇ ਸ਼ਨਾਖਤ ਕੀਤੇ ਹੌਟਸਪੌਟਸ –ਸੂਬੇ ਭਰ ’ਚ ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਖ਼ਰੀਦ-ਫ਼ਰੋਖ਼ਤ ਵਾਲੀਆਂ ਥਾਵਾਂ, ’ਤੇ ਇੱਕ ਵਿਆਪਕ ਸੂਬਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਕਾਸੋ)- ‘ਈਗਲ-5’ ਚਲਾਇਆ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਹ ਆਪ੍ਰੇਸ਼ਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਰਾਜ ਦੇ ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ ਇੱਕੋ ਸਮੇਂ ’ਤੇ ਚਲਾਇਆ ਗਿਆ। ਇਸ ਦੌਰਾਨ ਰੇਂਜ ਅਧਿਕਾਰੀਆਂ ਅਤੇ ਸੀਪੀਜ਼/ਐਸਐਸਪੀਜ਼ ਨੂੰ ਨਿੱਜੀ ਤੌਰ ’ਤੇ ਇਸ ਵਿਸ਼ੇਸ਼ ਕਾਰਵਾਈ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

ਜ਼ਿਕਰਯੋਗ ਹੈ ਕਿ ਰਾਜ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਨੁਕਾਤੀ ਰਣਨੀਤੀ- ਇਨਫੋਰਸਮੈਂਟ, ਡੈੱਡਡੀਕਸ਼ਨ ਐਂਡ ਪ੍ਰੀਵੈਨਸ਼ਨ (ਈਡੀਪੀ) ਨੂੰ ਲਾਗੂ ਕੀਤਾ ਹੈ। ਪੁਲਿਸ ਅਧਿਕਾਰੀਆਂ ਨੂੰ ਐਨਡੀਪੀਐਸ ਐਕਟ ਤਹਿਤ ਦਰਜ ਕੀਤੇ ਜਾ ਰਹੇ ਸਾਰੇ ਕੇਸਾਂ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਪਾਏ ਜਾਣ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

See also  भाजपा के अल्प संख्यक मोर्चा के नवनियुक्त लोकसभा प्रभारी डा.असलम पहुंचे भाजपा प्रदेश कार्यालय

ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਜੋ ਕਿ ਰਾਜ ਪੱਧਰ ’ਤੇ ਆਪਰੇਸ਼ਨ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਹਨ, ਨੇ ਦੱਸਿਆ ਕਿ ਸੀਪੀਜ਼/ਐਸਐਸਪੀਜ਼ ਨੂੰ ਕਿਹਾ ਗਿਆ ਹੈ ਕਿ ਉਹ ਆਪੋ-ਆਪਣੇ ਜ਼ਿਲਿ੍ਹਆਂ ਵਿੱਚ ਨਸ਼ਿਆਂ ਦੇ ਹੌਟਸਪੌਟਸ ਦੀ ਪਛਾਣ ਕਰਕੇ ਸੁਚੱਜੇ ਢੰਗ ਨਾਲ ਅਪਰੇਸ਼ਨ ਨੂੰ ਨੇਪਰੇ ਚੜ੍ਹਾਉਣ ਸਬੰਧੀ ਯੋਜਨਾ ਬਣਾਉਣ ਅਤੇ ਐਸਪੀ/ਡੀਐਸਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿੱਚ ਅਜਿਹੇ ਖੇਤਰਾਂ ’ਤੇ ਛਾਪੇਮਾਰੀ ਕਰਨ, ਜੋ ਨਸ਼ਾ ਤਸਕਰਾਂ ਲਈ ਪਨਾਹਗਾਹ/ਸੁਰੱਖਿਅਤ ਟਿਕਾਣੇ ਬਣ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ 4000 ਤੋਂ ਵੱਧ ਪੁਲਿਸ ਕਰਮੀਆਂ ਦੀ ਨਫ਼ਰੀ ਵਾਲੀਆਂ 518 ਤੋਂ ਵੱਧ ਪੁਲਿਸ ਟੀਮਾਂ, ਨੇ 512 ਨਸ਼ਿਆਂ ਦੇ ਹੌਟਸਪੌਟਸ ’ਤੇ ਇਸ ਅਪਰੇਸ਼ਨ ਨੂੰ ਅੰਜਾਮ ਦਿੱਤਾ । ਇਸ ਦੌਰਾਨ ਨਸ਼ਿਆਂ ਦੇ ਹੌਟਸਪੌਟਸ ’ਤੇ ਅਤੇ ਇਨ੍ਹਾਂ ਦੇ ਆਲੇ-ਦੁਆਲੇ ਵਾਲੀਆਂ ਥਾਵਾਂ ’ਤੇ 419 ਮਜ਼ਬੂਤ ਨਾਕੇ ਵੀ ਲਗਾਏ ਗਏ।

ਅਪਰੇਸ਼ਨ ਦੌਰਾਨ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ 82 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 61 ਐਫਆਈਆਰ ਦਰਜ ਕੀਤੀਆਂ ਹਨ। ਪੁਲਿਸ ਟੀਮਾਂ ਨੇ 3741 ਸ਼ੱਕੀ ਵਿਅਕਤੀਆਂ ਦੀ ਜਾਂਚ ਕਰਕੇ ਉਨ੍ਹਾਂ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਤੋਂ ਇਲਾਵਾ ਚਾਰ ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ।

See also  भाजपा कार्यालय कमलम पहुंचे हरियाणा के मुख्यमंत्री नायब सैनी

ਉਨ੍ਹਾਂ ਦੱਸਿਆ ਕਿ ਇਸ ਵੱਡੇ ਅਪ੍ਰੇਸ਼ਨ ਦੌਰਾਨ 270 ਗ੍ਰਾਮ ਹੈਰੋਇਨ, 15210 ਲੱਖ ਰੁਪਏ ਦੀ ਡਰੱਗ ਮਨੀ, 74 ਕਿਲੋ ਭੁੱਕੀ, 2 ਕਿਲੋ ਗਾਂਜਾ, 1868 ਨਸ਼ੀਲੀਆਂ ਗੋਲੀਆਂ ਅਤੇ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਗਈ ਹੈ।

Related posts:

ਕੇਂਦਰ ਵੱਲੋਂ ਸੂਬੇ ਦੇ ਫੰਡ ਜਾਣਬੁੱਝ ਕੇ ਰੋਕਣ ਦਾ ਮੁੱਦਾ ਲੋਕ ਸਭਾ ਵਿਚ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ-ਮੀਤ ਹੇਅਰ
ਪੰਜਾਬੀ-ਸਮਾਚਾਰ
ਮੁੱਖ ਸਕੱਤਰ ਵੱਲੋਂ ਸੜਕੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਦੇ ਨਿਰਦੇਸ਼
ਪੰਜਾਬੀ-ਸਮਾਚਾਰ
Two days left, 75000 yet to pay property tax in Chandigarh - punjabsamachar.com
ਚੰਡੀਗੜ੍ਹ-ਸਮਾਚਾਰ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਛੇ ਧੀਆਂ ਅਤੇ ਮਾਂ ਦੀ ਕੁੱਟਮਾਰ ਕਰਨ ਦੇ ਮਾਮਲੇ ਦਾ ਲਿਆ ਸ਼ਖਤ ਨੋਟਿਸ
ਪੰਜਾਬੀ-ਸਮਾਚਾਰ
Canal water to be supplied to Kishangarh for the first time in history - Mayor inaugurates project
Aam Aadmi Party
ਪਹਿਲੀ ਅਪਰੈਲ ਤੋਂ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ: ਅਨੁਰਾਗ ਵਰਮਾ
ਪੰਜਾਬੀ-ਸਮਾਚਾਰ
ਲੋਕ ਸਭਾ ਚੋਣਾਂ-2024 ਦੌਰਾਨ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਉੱਤੇ ਪ੍ਰਕਾਸ਼ਿਤ/ਪ੍ਰਸਾਰਿਤ ਪੇਡ ਨਿਊਜ਼ 'ਤੇ ਸ...
ਪੰਜਾਬੀ-ਸਮਾਚਾਰ
ਇਸਰੋ ਤੋਂ ਚੰਦਰਯਾਨ-3 ਦੀ ਲਾਈਵ ਲਾਂਚਿੰਗ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫਤ ਟੂਰ ਦਾ ਪ੍ਰਬੰਧ ਕਰਨ ਵਾਲਾ ਦੇਸ...
ਮੁੱਖ ਮੰਤਰੀ ਸਮਾਚਾਰ
Punjab Government Committed to Empowering Weaker Sections: Dr. Baljit Kaur
Punjab News
ਰਾਜ ਲਾਲੀ ਗਿੱਲ ਮਹਿਲਾ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਨਿਯੁਕਤ
ਪੰਜਾਬੀ-ਸਮਾਚਾਰ
'ਆਪ' ਕੋਲ ਜਹਾਜ਼ ਕਿਰਾਏ 'ਤੇ ਲੈਣ ਲਈ ਫ਼ੰਡ ਹਨ ਪਰ ਮੁਆਵਜ਼ੇ ਲਈ ਨਹੀਂ: ਬਾਜਵਾ
Flood in Punjab
Khedan Watan Punjab Diya Season- 2 : ਉਦਘਾਟਨੀ ਸਮਾਰੋਹ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੇਡਣਗੇ ਵਾਲੀਬਾਲ ਮੈ...
Punjab Sports News
कमांड एंड कंट्रोल सेंटर (सी एंड सीसी) राज्य परिवहन प्राधिकरण ने छात्रों को वाहन सुरक्षा उपायों पर शि...
Chandigarh
19 ਜ਼ਿਲ੍ਹਿਆਂ ਦੇ 1432 ਪਿੰਡ ਹੜ੍ਹਾਂ ਨਾਲ ਹੋਏ ਪ੍ਰਭਾਵਿਤ
ਪੰਜਾਬੀ-ਸਮਾਚਾਰ
उत्पाद शुल्क और कराधान विभाग ने चंडीगढ़ में किताबों और स्टेशनरी की दुकानों का निरीक्षण किया
ਪੰਜਾਬੀ-ਸਮਾਚਾਰ
ਜੀ-20 ਸੰਮੇਲਨ ਦੇ ਮੱਦੇਨਜ਼ਰ ਪੰਜਾਬ 'ਚ ਰੈੱਡ ਅਲਰਟ ਜਾਰੀ, ਸੁਰੱਖਿਆ ਵਧਾਈ
Punjab Crime News
तंबाकू उत्पादों के अवैध बिक्री और वितरण पर छापा।
Punjab News
All BJP councillors are united for mayor election in Chandigarh: Atul Garg
Chandigarh
ਇੱਕ ਸਾਲ ਤੋਂ ਵੱਧ ਸਮੇਂ ਬਾਅਦ ਵੀ ਖੇਤੀਬਾੜੀ ਨੀਤੀ ਦਾ ਖਰੜਾ ਮੁੱਖ ਮੰਤਰੀ ਦਫ਼ਤਰ 'ਚ ਧੂੜ ਫੱਕ਼ ਰਿਹਾ ਹੈ: ਬਾਜਵਾ
ਪੰਜਾਬੀ-ਸਮਾਚਾਰ
चंडीगढ़ पुलिस ने नए भारतीय कानूनों पर अभूतपूर्व मोबाइल ऐप और जांच अधिकारी हैंडबुक का अनावरण।
ਪੰਜਾਬੀ-ਸਮਾਚਾਰ
See also  ਪੰਜਾਬ ਨੂੰ ਖੇਡ ਨਕਸ਼ੇ ਉਤੇ ਉਭਾਰਨ ਵਿੱਚ ਅਹਿਮ ਰੋਲ ਨਿਭਾਉਣਗੀਆਂ ਨਵੀਆਂ ਖੇਡ ਨਰਸਰੀਆਂ: ਮੀਤ ਹੇਅਰ

Leave a Reply

This site uses Akismet to reduce spam. Learn how your comment data is processed.