(Punjab Bureau) : ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਹੈ ਕਿ ਵਿਭਾਗ ਦੇ ਗਰੁੱਪ ਸੀ ਅਤੇ ਡੀ ਦੇ ਟੈਕਨੀਕਲ ਸਟਾਫ ਲਈ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਨਾਲ ਜਿੱਥੇ ਉਨ੍ਹਾਂ ਦੇ ਕੰਮ ਵਿਚ ਹੋਰ ਨਿਖਾਰ ਆਵੇਗਾ ਉੱਥੇ ਹੀ ਮੌਜੂਦਾ ਸਮੇਂ ਦੀਆਂ ਨਵੀਆਂ ਤਕਨੀਕਾਂ ਬਾਰੇ ਵੀ ਉਨ੍ਹਾਂ ਨੂੰ ਜਾਣਕਾਰੀ ਹਾਸਲ ਹੋਵੇਗੀ। ਇਸ ਨਾਲ ਵਿਭਾਗ ਦੀ ਕਾਰਗੁਜ਼ਾਰੀ ਵਿਚ ਵਾਧਾ ਹੋਵੇਗਾ ਅਤੇ ਲੋਕਾਂ ਨੂੰ ਬੇਹਤਰ ਢੰਗ ਨਾਲ ਸਹੂਲਤਾਂ ਮੁਹੱਈਆ ਕਰਵਾਈਆ ਜਾ ਸਕਣਗੀਆਂ। 

Water Supply and Sanitation Minister Bram Shanker Jimpa
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਲੋਕਾਂ ਨੂੰ ਪਾਰਦਰਸ਼ੀ ਅਤੇ ਚੰਗੀਆਂ ਸੁਵਿਧਾਵਾਂ ਦੇਣਾ ਪੰਜਾਬ ਸਰਕਾਰ ਦੀ ਪਹਿਲ ਕਦਮੀ ਹੈ ਅਤੇ ਅਜਿਹੇ ਸਿਖਲਾਈ ਪ੍ਰੋਗਰਾਮ ਸਰਕਾਰੀ ਮੁਲਾਜ਼ਮਾਂ ਦੀ ਕਾਰਜ ਕੁਸ਼ਲਤਾ ਵਿਚ ਵਾਧਾ ਕਰਦੇ ਹਨ ਜਿਸ ਦਾ ਫਾਇਦਾ ਆਮ ਲੋਕਾਂ ਨੂੰ ਹੁੰਦਾ ਹੈ। ਜਿੰਪਾ ਨੇ ਦੱਸਿਆ ਕਿ ਸਾਰੇ ਜਿਲ੍ਹਿਆਂ ਵਿਚ ਤੈਨਾਤ ਗਰੁੱਪ ਸੀ ਅਤੇ ਡੀ ਦੇ ਟੈਕਨੀਕਲ ਸਟਾਫ ਲਈ ਇਹ ਸਿਖਲਾਈ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੀ ਮਦਦ ਨਾਲ ਦਿਵਾਈ ਜਾਵੇਗੀ। ਜ਼ਿਲ੍ਹੇ ਵਾਰ ਦਿੱਤੀ ਜਾਣ ਵਾਲੀ ਸਿਖਲਾਈ ਮਾਰਚ 2024 ਤੱਕ ਜਾਰੀ ਰਹੇਗੀ। 
ਜਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਅਤੇ ਵਿਭਾਗ ਮੁਖੀ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜਲ ਜੀਵਨ ਮਿਸ਼ਨ ਪ੍ਰੋਗਰਾਮ ਤਹਿਤ ਦਿਵਾਈ ਜਾਣ ਵਾਲੀ ਸਿਖਲਾਈ 6 ਦਿਨਾਂ ਵਿਚ ਕੁੱਲ 48 ਘੰਟਿਆਂ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਪਲੰਬਰ, ਫਿਟਰ, ਇਲੈਕਟ੍ਰੀਸ਼ਨ, ਪੰਪ ਆਪਰੇਟਰ ਅਤੇ ਮੋਟਰ ਮਕੈਨਿਕ ਆਦਿ ਨੂੰ ਦਿਵਾਈ ਜਾਵੇਗੀ। ਪਹਿਲੇ ਬੈਚ ਦੀ ਸਿਖਲਾਈ 7 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ। 
Related posts:
चंडीगढ़ प्रशासन ने अतिक्रमित सरकारी भूमि का सर्वेक्षण किया शुरू।
ਪੰਜਾਬੀ-ਸਮਾਚਾਰ
ਫ਼ਲਾਇੰਗ ਸਕੁਐਡ ਨੇ 5 ਲੀਟਰ ਡੀਜ਼ਲ ਚੋਰੀ ਕਰਦੇ ਡਰਾਈਵਰ ਸਣੇ ਸਵਾਰੀਆਂ ਨੂੰ ਪੈਸੇ ਲੈ ਕੇ ਟਿਕਟ ਨਾ ਦੇਣ ਵਾਲੇ ਦੋ ਕੰਡਕਟਰ...
ਪੰਜਾਬ ਟਰਾਂਸਪੋਰਟ ਵਿਭਾਗ
ਪੰਜਾਬ ਦੀਆਂ ਤਹਿਸੀਲਾਂ/ਸਬ ਤਹਿਸੀਲਾਂ ਦੀ ਬਦਲੇਗੀ ਨੁਹਾਰ: ਜਿੰਪਾ
ਪੰਜਾਬੀ-ਸਮਾਚਾਰ
ਅਕਾਦਮਿਕ ਖੇਤਰ ਨੂੰ ਪ੍ਰੋ ਵਰਮਾ ਦੇ ਦੇਣ ਕਦੇ ਨਹੀਂ ਭੁਲਾਈ ਜਾਵੇਗੀ: ਭਗਵੰਤ ਸਿੰਘ ਮਾਨ
Punjab News
ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਐਪਰਨ ਹੀ ਹੋਵੇਗਾ ਉਹਨਾਂ ਦੀ ਪਹਿਚਾਣ:ਡਾ. ਬਲਜੀਤ ਕੌਰ
ਪੰਜਾਬੀ-ਸਮਾਚਾਰ
ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਬੀ.ਐਸ.ਸੀ. ਖੇਤੀਬਾੜੀ ਕੋਰਸ ਮੁੜ ਸੁਰਜੀਤ: ਕੁਲਤਾਰ ਸਿੰਘ ਸੰਧਵਾਂ
Punjab News
आल कांटरैकचुअल कर्मचारी संघ भारत यूटी चंडीगढ़ ने सलाहकार चंडीगढ़ प्रशासन से की मीटिंग ।
Chandigarh
ਮਿਸ਼ਨ ਸਮਰਥ ਦੇ ਨਤੀਜੇ ਉਤਸ਼ਾਹਜਨਕ: ਹਰਜੋਤ ਸਿੰਘ ਬੈਂਸ
ਪੰਜਾਬੀ-ਸਮਾਚਾਰ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ "ਇਸ ਵਾਰ 70 ਪਾਰ" ਵੋਟ ਪ੍ਰਤੀਸ਼ਤ ਦਾ ਟੀਚਾ
ਪੰਜਾਬੀ-ਸਮਾਚਾਰ
चंडीगढ़ शहर को देश का नंबर 1 शहर बनाया जाएगा: मेयर कुलदीप कुमार
ਪੰਜਾਬੀ-ਸਮਾਚਾਰ
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 62.80 ਫ਼ੀਸਦੀ ਵੋਟਿੰਗ : ਸਿਬਿਨ ਸੀ
ਪੰਜਾਬੀ-ਸਮਾਚਾਰ
झारखंड के 51 छात्रों ने की राज्यपाल से मुलाकात
ਪੰਜਾਬੀ-ਸਮਾਚਾਰ
25 ਕਰੋੜ ਦੀ ਲਾਗਤ ਨਾਲ ਬਣੇਗੀ ਮਾਹਿਲਪੁਰ-ਜੇਜੋਂ ਅਤੇ ਮਾਹਿਲਪੁਰ-ਫਗਵਾੜਾ ਸੜਕ : ਹਰਭਜਨ ਸਿੰਘ ਈ.ਟੀ.ਓ
ਪੰਜਾਬੀ-ਸਮਾਚਾਰ
ਉਦਯੋਗਪਤੀਆਂ ਨੂੰ ਪੰਜਾਬ ‘ਚ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ: ਤਰੁਨਪ੍ਰੀਤ ਸਿੰਘ ਸੌਂਦ
ਪੰਜਾਬੀ-ਸਮਾਚਾਰ
चण्डीगढ़वासियों की रूहों की ख़ुराक रूह फेस्ट परेड ग्राउंड में 1 मार्च से
ਪੰਜਾਬੀ-ਸਮਾਚਾਰ
ਪੰਜਾਬ ਵਿੱਚ ਖੇਤੀਬਾੜੀ ਤੇ ਸਹਾਇਕ ਧੰਦਿਆਂ ਨੂੰ ਹੁਲਾਰਾ ਦੇਣ ਲਈ ਵਿਕਾਸਮੁਖੀ ਬਜਟ ਪੇਸ਼ ਕੀਤਾ ਗਿਆ: ਗੁਰਮੀਤ ਸਿੰਘ ਖੁੱਡੀਆ...
ਪੰਜਾਬੀ-ਸਮਾਚਾਰ
Punjab police delivers another blow to trans-border narcotic networks, 5kg more heroin recovered fro...
ਪੰਜਾਬੀ-ਸਮਾਚਾਰ
Cm Calls Upon People To Follow Teachings Of Sri Guru Tegh Bahadur Ji
ਪੰਜਾਬੀ-ਸਮਾਚਾਰ
ਬਾਜਵਾ ਨੇ 'ਆਪ' 'ਤੇ ਜਲੰਧਰ ਦੇ ਐਸਐਚਓ ਵਿਰੁੱਧ ਕਾਰਵਾਈ ਵਿੱਚ ਦੇਰੀ ਕਰਨ ਦਾ ਦੋਸ਼ ਲਾਇਆ
Punjab Congress
ਧੀ ਨੇ ਚਾਕੂ ਮਾਰ ਕੇ ਕਰ ਦਿੱਤਾ ਪਿਤਾ ਦਾ ਕਤਲ
Chandigarh


