-ਕਿਹਾ, ਪਟਿਆਲਾ ਐਸਐਸਪੀ ਨੂੰ ਛੁੱਟੀ ਭੇਜ ਸਰਕਾਰ ਨੇ ਸਵਿਕਾਰ ਕੀਤੀ ਚੋਣਾਂ ਵਿਚ ਪੁਲਿਸ ਦੀ ਦੁਰਵਰਤੋਂ
ਚੰਡੀਗੜ੍ਹ, 10 ਦਸੰਬਰ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਪੁਲਿਸ ਦਾ ਲਗਾਤਾਰ ਸਿਆਸੀਕਰਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲੋਕੰਤਤਰ ਲਈ ਖਤਰਾ ਹੈ ਅਤੇ ਭਾਰਤੀ ਜਨਤਾ ਪਾਰਟੀ ਅਜਿਹਾ ਨਹੀਂ ਹੋਣ ਦੇਵੇਗੀ।

sunil jakhar
ਇਸ ਸਬੰਧੀ ਇਕ ਐਕਸ ਹੈਂਡਲ ਤੇ ਪੋਸਟ ਕੀਤੇ ਸੋਸ਼ਲ ਮੀਡੀਆ ਪੋਸਟ ਵਿਚ ਸੁਨੀਲ ਜਾਖੜ ਨੇ ਮੁੱਖ ਮੰਤਰੀ ਨੂੰ ਸੰਬੋਧਨ ਹੁੰਦਿਆ ਲਿਖਿਆ ਹੈ, “ਮੁੱਖ ਮੰਤਰੀ ਭਗਵੰਤ ਮਾਨ ਜੀ , ਐਸਐਸਪੀ ਪਟਿਆਲਾ ਨੂੰ ਕੋਰਟ ਵਿਚ ਸੁਣਵਾਈ ਤੋਂ ਪਹਿਲਾਂ ਛੁੱਟੀ ਤੇ ਭੇਜ ਕੇ ਤੁਹਾਡੀ ਸਰਕਾਰ ਨੇ ਮੰਨ ਲਿਆ ਹੈ ਕਿ ਚੋਣਾਂ ਲੁੱਟਣ ਲਈ ਪੁਲਿਸ ਦੀ ਦੁਰਵਰਤੋਂ ਦੀ ਤੁਹਾਡੀ ਨੀਅਤ ਸੀ। ਪਰ ਮੁੱਦਾ ਸਿਰਫ ਐਨਾਂ ਹੀ ਨਹੀਂ ਹੈ। ਪੰਜਾਬ ਦੀ ਸਮਰੱਥ ਪੁਲਿਸ ਫੋਰਸ ਦਾ ਸਿਆਸੀਕਰਨ ਸਭ ਤੋਂ ਵੱਡੇ ਫਿਕਰ ਦੀ ਗੱਲ ਹੈ”।
ਸੂਬਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਜਿਸ ਤਰਾਂ ਪਟਿਆਲਾ ਦੇ ਐਸਐਸਪੀ ਦੀ ਆਡੀਓ ਕਲਿੱਪ ਜਾਰੀ ਹੋਈ ਸੀ ਉਸ ਤੋਂ ਬਾਅਦ ਸਰਕਾਰ ਦੀ ਨੀਅਤ ਜਗ ਜਾਹਿਰ ਹੋ ਗਈ ਸੀ। ਇਸ ਤੋਂ ਪਹਿਲਾਂ ਤਰਨਤਾਰਨ ਉਪ ਚੋਣ ਵਿਚ ਵੀ ਪੁਲਿਸ ਦੀ ਦੁਰਵਰਤੋਂ ਸਭ ਨੇ ਵੇਖੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਚਿੰਤਾਜਨਕ ਰੁਝਾਨ ਹੈ ਅਤੇ ਆਪਣੇ ਸਿਆਸੀ ਹਿੱਤਾਂ ਲਈ ਸੱਤਾਧਾਰੀ ਦਲ ਵੱਲੋਂ ਪੁਲਿਸ ਦੀ ਵਰਤੋਂ ਲੋਕਤੰਤਰ ਲਈ ਖਤਰਾ ਹੈ।
ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਨੇ ਚੰਗੇ ਕੰਮ ਕੀਤੇ ਹਨ ਤਾਂ ਫਿਰ ਚੋਣਾਂ ਲੁੱਟਣ ਲਈ ਪੁਲਿਸ ਦੀ ਮਦਦ ਕਿਉਂ ਲੈਣੀ ਪੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦੀ ਦੁਰਵਰਤੋਂ ਪੰਜਾਬ ਦੇ ਲੋਕਾਂ ਨੂੰ ਹਮੇਸਾ ਹੀ ਰੜਕਦੀ ਰਹੀ ਹੈ ਅਤੇ ਮਾਨ ਸਰਕਾਰ ਦੀਆਂ ਇਹ ਕੋਸ਼ਿਸਾਂ ਆਪ ਸਰਕਾਰ ਨੂੰ 2027 ਦੀਆਂ ਚੋਣਾਂ ਵਿਚ ਸੱਤਾ ਵਿਚੋਂ ਬਾਹਰ ਕਰਨ ਵਿਚ ਹੀ ਸਹਾਈ ਹੋਣਗੀਆਂ।



