ਏ.ਜੀ.ਟੀ.ਐਫ. ਵੱਲੋਂ ਬਰਨਾਲਾ ਪੁਲਿਸ ਨਾਲ ਸਾਂਝੇ ਆਪਰੇਸ਼ਨ ਵਿੱਚ ਦੋ-ਤਰਫ਼ਾ ਗੋਲੀਬਾਰੀ ਤੋਂ ਬਾਅਦ ਬੰਬੀਹਾ ਗਿਰੋਹ ਦਾ ਮੁੱਖ ਸਰਗਨਾ, ਉਸਦੇ ਤਿੰਨ ਸਾਥੀਆਂ ਸਮੇਤ ਗ੍ਰਿਫਤਾਰ

ਪੁਲਿਸ ਟੀਮਾਂ ਵੱਲੋਂ ਮੁਲਜ਼ਮਾਂ ਦੇ ਕਬਜ਼ੇ ‘ਚੋਂ ਤਿੰਨ ਪਿਸਤੌਲ ਅਤੇ ਗੋਲੀ-ਸਿੱਕਾ ਬਰਾਮਦ: ਡੀਜੀਪੀ ਗੌਰਵ ਯਾਦਵ
(Barnala Bureau) : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਬਰਨਾਲਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਦੋ-ਤਰਫ਼ਾ ਗੋਲੀਬਾਰੀ ਮਗਰੋਂ ਬੰਬੀਹਾ ਗਿਰੋਹ ਦੇ ਮੁੱਖ ਸਰਗਨੇ ਸੁਖਵਿੰਦਰ ਖਾਨ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਫੜੇ ਗਏ ਬਾਕੀ ਤਿੰਨ ਮੁਲਜ਼ਮਾਂ ਦੀ ਪਛਾਣ ਯਾਦਵਿੰਦਰ ਸਿੰਘ ਉਰਫ਼ ਲੁੱਢਣ ਵਾਸੀ ਬੁੱਢਾ ਪੱਤੀ, ਮੁੱਲਾਂਪੁਰ ਦਾਖਾ, ਹੁਸਨਪ੍ਰੀਤ ਸਿੰਘ ਉਰਫ਼ ਗਿੱਲ ਵਾਸੀ ਜੈਦ ਪੱਤੀ, ਲੌਂਗੋਵਾਲ ਅਤੇ ਜਗਸੀਰ ਸਿੰਘ ਉਰਫ਼ ਬਿੱਲਾ ਵਾਸੀ ਜੈਦ ਪੱਤੀ, ਲੌਂਗੋਵਾਲ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ 3 ਪਿਸਤੌਲ ਜਿਨ੍ਹਾਂ ਵਿੱਚ 17 ਜਿੰਦਾ ਕਾਰਤੂਸ ਸਮੇਤ ਦੋ .30 ਬੋਰ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਸਮੇਤ ਇੱਕ .32 ਬੋਰ ਪਿਸਤੌਲ, ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲੋਂ ਇੱਕ ਚਿੱਟੇ ਰੰਗ ਦੀ ਮਾਰੂਤੀ ਸਵਿਫ਼ਟ ਕਾਰ (ਰਜਿਸਟ੍ਰੇਸ਼ਨ ਨੰਬਰ ਪੀ.ਬੀ.22ਐਕਸ 5258), ਜਿਸ ਵਿੱਚ ਉਹ ਸਵਾਰ ਸਨ, ਵੀ ਜ਼ਬਤ ਕੀਤੀ ਗਈ ਹੈ। 
ਮੁਲਜ਼ਮਾਂ ਦੇ ਕਬਜ਼ੇ 'ਚੋਂ 3 ਪਿਸਤੌਲ ਜਿਨ੍ਹਾਂ ਵਿੱਚ 17 ਜਿੰਦਾ ਕਾਰਤੂਸ ਸਮੇਤ ਦੋ .30 ਬੋਰ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਸਮੇਤ ਇੱਕ .32 ਬੋਰ ਪਿਸਤੌਲ, ਬਰਾਮਦ ਕੀਤੇ

ਮੁਲਜ਼ਮਾਂ ਦੇ ਕਬਜ਼ੇ ‘ਚੋਂ 3 ਪਿਸਤੌਲ ਜਿਨ੍ਹਾਂ ਵਿੱਚ 17 ਜਿੰਦਾ ਕਾਰਤੂਸ ਸਮੇਤ ਦੋ .30 ਬੋਰ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਸਮੇਤ ਇੱਕ .32 ਬੋਰ ਪਿਸਤੌਲ, ਬਰਾਮਦ ਕੀਤੇ

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਅਗਵਾਈ ਵਾਲੀ ਏ.ਜੀ.ਟੀ.ਐਫ. ਦੀ ਟੀਮ ਨੂੰ ਠੋਸ ਜਾਣਕਾਰੀ ਮਿਲੀ ਸੀ ਕਿ ਬੰਬੀਹਾ ਗਿਰੋਹ ਨਾਲ ਸਬੰਧਤ ਅਪਰਾਧੀ ਬਰਨਾਲਾ ਦੇ ਅਧਿਕਾਰ ਖੇਤਰ ਵਿੱਚ ਘੁੰਮ ਰਹੇ ਹਨ, ਜਿਸ ਤੋਂ ਬਾਅਦ ਏ.ਆਈ.ਜੀ. ਏਜੀਟੀਐਫ ਸੰਦੀਪ ਗੋਇਲ ਨੇ ਬਰਨਾਲਾ ਪੁਲੀਸ ਨੂੰ ਸੁਚੇਤ ਕੀਤਾ ਅਤੇ ਤੁਰੰਤ ਏਜੀਟੀਐਫ ਬਠਿੰਡਾ ਰੇਂਜ ਤੋਂ ਪੁਲੀਸ ਟੀਮਾਂ ਨੂੰ ਰਵਾਨਾ ਕੀਤਾ, ਜਿਸ ਤੋਂ ਬਾਅਦ ਪੁਲਿਸ ਵੱਲੋਂ ਬਰਨਾਲਾ ਦੇ ਹੰਡਿਆਇਆ ਚੌਕ ਵਿਖੇ ਵਿਸ਼ੇਸ਼ ਨਾਕਾ ਲਾਇਆ ਗਿਆ। ਇਹ ਨਾਕਾ ਬਰਨਾਲਾ ਦੇ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਨਿਰਗਰਾਨੀ ਹੇਠ ਲਾਇਆ ਗਿਆ, ਜਦਕਿ ਸਬ-ਇੰਸਪੈਕਟਰ ਕੁਲਵਿੰਦਰ ਸਿੰਘ ਏ.ਜੀ.ਟੀ.ਐਫ ਦੀ ਟੀਮ ਨਾਲ ਆਪਰੇਸ਼ਨ ਵਿੱਚ ਸ਼ਾਮਲ ਸਨ।
ਡੀਜੀਪੀ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਨੇ ਸਵਿਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਰੁਕਣ ਦੀ ਬਜਾਏ ਕਾਰ ਵਿੱਚ ਬੈਠੇ ਵਿਅਕਤੀਆਂ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਜਵਾਬ ਵਿੱਚ ਪੁਲਿਸ ਟੀਮਾਂ ਨੂੰ ਵੀ ਗੋਲੀਬਾਰੀ ਕਰਨੀ ਪਈ। ਉਨ੍ਹਾਂ ਅੱਗੇ ਦੱਸਿਆ ਕਿ ਦੋ-ਤਰਫ਼ਾ ਗੋਲੀਬਾਰੀ ਦੌਰਾਨ ਮੁਲਜ਼ਮ ਸੁਖਵਿੰਦਰ ਖਾਨ  ਜਖ਼ਮੀ ਹੋ ਗਿਆ, ਜੋ ਹੁਣ ਸਥਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਹੋਰ ਵੇਰਵੇ ਦਿੰਦਿਆਂ ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਲੌਂਗੋਵਾਲ ਦਾ ਰਹਿਣ ਵਾਲਾ ਸੁਖਵਿੰਦਰ ਖਾਨ ਬੰਬੀਹਾ ਗਰੋਹ ਦਾ ਸਿਰਕੱਢ ਮੈਂਬਰ ਹੈ, ਜੋ ਪੰਜਾਬ ਪੁਲਿਸ ਨੂੰ ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਆਦਿ ਦੇ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ  ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 307 ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਸਿਟੀ ਬਰਨਾਲਾ ਵਿਖੇ ਐਫਆਈਆਰ ਨੰ. 388 ਮਿਤੀ 9/8/2023 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
See also  Jimpa hails CM for pro-people decision of doing away with practice of NoC.

Related posts:

Special Mega Employment Camps Across Punjab to Empower Women: Dr. Baljit Kaur

ਪੰਜਾਬੀ-ਸਮਾਚਾਰ

ਪੰਜਾਬ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਮਾਡਿਊਲ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਮਿੱਥ ਕੇ ਕਤਲ ਦੀਆਂ ਸੰਭਾਵੀ ...

ਪੰਜਾਬੀ-ਸਮਾਚਾਰ

UT Chandigarh allows shops to open 24x7 for benefit of traders and shopkeepers.

ਪੰਜਾਬੀ-ਸਮਾਚਾਰ

ਪੰਜਾਬ ਨੂੰ ਖੇਡ ਨਕਸ਼ੇ ਉਤੇ ਉਭਾਰਨ ਵਿੱਚ ਅਹਿਮ ਰੋਲ ਨਿਭਾਉਣਗੀਆਂ ਨਵੀਆਂ ਖੇਡ ਨਰਸਰੀਆਂ: ਮੀਤ ਹੇਅਰ

ਪੰਜਾਬੀ-ਸਮਾਚਾਰ

All hurdles in planned urban development will be removed: Hardeep Singh Mundian

ਪੰਜਾਬੀ-ਸਮਾਚਾਰ

मुफ्त पानी-पार्किंग का प्रस्ताव खारिज करने के लिए आम आदमी पार्टी ने राज्यपाल की आलोचना की

Aam Aadmi Party

ਮੋਹਾਲੀ ਦੀਆਂ ਦੋ ਲੜਕੀਆਂ ਦੀ ਏਅਰ ਫੋਰਸ ਅਕੈਡਮੀ ਲਈ ਚੋਣ; ਜਨਵਰੀ ਤੋਂ ਸ਼ੁਰੂ ਹੋਵੇਗੀ ਸਿਖਲਾਈ

ਪੰਜਾਬੀ-ਸਮਾਚਾਰ

Punjab State Child Rights Protection Commission to take strict action in School Gate Incident involv...

ਪੰਜਾਬੀ-ਸਮਾਚਾਰ

ਡੀਜੀਪੀ ਪੰਜਾਬ ਵੱਲੋਂ ਫੀਲਡ ਅਫਸਰਾਂ ਨੂੰ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਵੱਡੇ ਪੱਧਰ 'ਤੇ ਕਾਰਵਾਈ ਕਰਨ ਦੇ ਹੁਕਮ

Punjab Crime News

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 12 ਕਿਲੋ ਹੈਰੋਇਨ ਕੀਤੀ ਬਰਾਮਦ; ਤਿੰਨ ਨਸ਼ਾ ਤਸਕਰ ਕਾਬੂ

Amritsar

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੇ ਗਿੱਦੜਬਾਹਾ ਵਿਖੇ ਨਵੇਂ ਕੋਰਟ ਕੰਪਲੈਕਸ ਦਾ ਆਨਲਾਈਨ ਕੀਤਾ ਉਦਘਾਟਨ

Giddarbaha

ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਵੱਲੋਂ ਪੰਜਾਬ ਵਿੱਚ ਅਣ-ਅਧਿਕਾਰਤ ਕਲੋਨੀਆਂ ਅਤੇ ਉਸਾਰੀਆਂ ਵਿਰੁੱਧ ਸ਼ਿਕਾਇਤਾਂ ਲਈ ਵ...

ਪੰਜਾਬੀ-ਸਮਾਚਾਰ

ਮੁੱਖ ਮੰਤਰੀ ਨੇ 12,710 ਠੇਕਾ ਅਧਿਆਪਕਾਂ ਨੂੰ ਰੈਗੂਲਰ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ

ਮੁੱਖ ਮੰਤਰੀ ਸਮਾਚਾਰ

ਜਿਨ੍ਹਾਂ ਵਿਅਕਤੀਆਂ ਦੇ ਅਨੁਸੂਚਿਤ ਜਾਤੀ ਸਬੰਧੀ ਸਰਟੀਫਿਕੇਟ ਰੱਦ ਕੀਤੇ ਗਏ ਹਨ ਉਨ੍ਹਾਂ ਖਿਲਾਫ਼ ਸਬੰਧਤ ਵਿਭਾਗ ਅਤੇ ਡੀ.ਸੀਜ਼...

ਪੰਜਾਬੀ-ਸਮਾਚਾਰ

Punjab Government Committed to Empowering Weaker Sections: Dr. Baljit Kaur

Punjab News

Mere Shahir Vich Pradushan “ਮੇਰੇ ਸ਼ਹਿਰ ਵਿੱਚ ਪ੍ਰਦੂਸ਼ਣ” Punjabi Essay, Paragraph, Speech for Class 9, ...

ਅਪਰਾਧ ਸਬੰਧਤ ਖਬਰ

ਕੀਮਤੀ ਮਨੁੱਖੀ ਜ਼ਿੰਦਗੀਆਂ ਬਚਾਉਣ ਲਈ 5500 ਕਿਲੋਮੀਟਰ ਕੌਮੀ ਤੇ ਰਾਜ ਮਾਰਗਾਂ ਦੀ ਸੁਰੱਖਿਆ ਕਰੇਗੀ ਅਤਿ ਆਧੁਨਿਕ ਫੋਰਸ

ਮੁੱਖ ਮੰਤਰੀ ਸਮਾਚਾਰ

ਕੈਪਟਨ ਅਮਰਿੰਦਰ ਨੇ ਸ੍ਰੀਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਦੀਆਂ ਅਫਵਾਹਾਂ ਨੂੰ ਕੀਤਾ ਖਾਰਜ

Punjab BJP

ਨਸ਼ਿਆਂ ਖਿਲਾਫ਼ ਫੈਸਲਾਕੁੰਨ ਜੰਗ ਦਾ ਇੱਕ ਸਾਲ: ਪੰਜਾਬ ਪੁਲਿਸ ਵੱਲੋਂ 2351 ਵੱਡੀਆਂ ਮੱਛੀਆਂ ਸਮੇਤ 16360 ਨਸ਼ਾ ਤਸਕਰ ਗ੍ਰਿ...

ਪੰਜਾਬੀ-ਸਮਾਚਾਰ

ਮੁੱਖ ਮੰਤਰੀ ਵੱਲੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਚੱਲ ਰਹੀ ਵਿਸ਼ੇਸ਼ ਗਿਰਦਾਵਰੀ ਦੀ ਪ੍ਰਗਤੀ ਦਾ ਜਾਇਜ਼ਾ

Flood in Punjab

Leave a Reply

This site uses Akismet to reduce spam. Learn how your comment data is processed.