ਚਾਹਵਾਨ ਵਿਦਿਆਰਥੀਆਂ, ਮਾਪਿਆਂ ਅਤੇ ਹੋਰਾਂ ਨੂੰ ਸਿੰਗਲ ਵਿੰਡੋ ਰਾਹੀਂ ਦਾਖਲਿਆਂ ਸਬੰਧੀ ਸਾਰੀ ਸੂਚਨਾ ਮੁਹਈਆ ਕਰਵਾਈ ਜਾਵੇਗੀ
ਜਲੰਧਰ/ਕਪੂਰਥਲਾ – ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ. ਪੀ.ਟੀ.ਯੂ.) ਵਿਖੇ ਉਪ-ਕੁਲਪਤੀ ਪ੍ਰੋ.(ਡਾ.) ਸੁਸ਼ੀਲ ਮਿੱਤਲ ਵਲੋਂ ਮੰਗਲਵਾਰ ਨੂੰ ਅਲਟਰਾ ਮਾਡਰਨ ਐਡਮਿਸ਼ਨ ਸੈੱਲ ਦਾ ਉਦਘਾਟਨ ਕੀਤਾ ਗਿਆ। ਇੱਥੇ, ਦਾਖਲਾ ਸੈਸ਼ਨ 2024-25 ਲਈ ਦਾਖਲਾ ਲੈਣ ਲਈ ਆਉਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇੱਕ ਡੈਸਕ ‘ਤੇ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਉਪ-ਕੁਲਪਤੀ ਪ੍ਰੋ.(ਡਾ.) ਮਿੱਤਲ ਨੇ ਇਸ ਮੌਕੇ ਹਾਜ਼ਰ ਸਮੂਹ ਸੀਨੀਅਰ ਅਧਿਕਾਰੀਆਂ, ਫੈਕਲਟੀ ਮੈਂਬਰਾਂ ਅਤੇ ਸਟਾਫ਼ ਨੂੰ ਕਿਹਾ ਕਿ ਹਰੇਕ ਵਿਦਿਅਕ ਸੰਸਥਾ ਦੀ ਇੱਛਾ ਆਪਣੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨਾ ਹੁੰਦੀ ਹੈ ਅਤੇ ਅਜਿਹਾ ਸਿੰਗਲ ਵਿੰਡੋ ਪਲੇਟਫਾਰਮ ਵਿਦਿਆਰਥੀਆਂ ਦੀ ਸਹੂਲਤ ਲਈ ਹਮੇਸ਼ਾ ਮਹੱਤਵਪੂਰਨ ਰਹੇਗਾ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਲਈ ਸਭ ਤੋਂ ਵੱਡੀ ਲੋੜ ਅਤੇ ਪਹਿਲਕਦਮੀ ਬਿਹਤਰ ਦਾਖਲੇ ਅਤੇ ਪਲੇਸਮੈਂਟ ‘ਤੇ ਹੋਰ ਕੰਮ ਕਰਨਾ ਹੈ। ਇਸ ਮੌਕੇ ਉਨ੍ਹਾਂ ਨੇ ਸਾਰਿਆਂ ਨੂੰ ਮਿਆਰੀ ਦਾਖਲੇ ਲਈ ਪ੍ਰੇਰਿਤ ਕੀਤਾ! ਉਨ੍ਹਾਂ ਹਰ ਵਿਭਾਗ ਨੂੰ ਪ੍ਰੇਰਿਆ ਕਿ ਉਹ ਹੁਣ ਤੋਂ ਲੈ ਕੇ ਦਾਖ਼ਲੇ ਦੇ ਅੰਤ ਤੱਕ ਦਾਖ਼ਲਿਆਂ ਨਾਲ ਸਬੰਧਤ ਕੰਮਾਂ ਨੂੰ ਪਹਿਲ ਦੇਣ!
ਚੀਫ਼ ਕੋਆਰਡੀਨੇਟਰ ਐਡਮਿਸ਼ਨ ਕਮ ਡੀਨ ਅਕਾਦਮਿਕ ਪ੍ਰੋ.(ਡਾ.) ਵਿਕਾਸ ਚਾਵਲਾ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਦਾਖ਼ਲੇ ਲਈ ਦੇਸ਼ ਭਰ ਤੋਂ ਆਉਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪੇ ਦਾਖ਼ਲਾ ਸੈੱਲ ਵਿੱਚ ਦਾਖ਼ਲਾ ਪ੍ਰਕਿਰਿਆ, ਫ਼ੀਸ ਦਾ ਢਾਂਚਾ, ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਸਕਾਲਰਸ਼ਿਪ, ਔਨਲਾਈਨ ਅਰਜ਼ੀ, ਵਿਸ਼ੇਸ਼ ਮੌਕੇ ਅਤੇ ਬੁਨਿਆਦੀ ਢਾਂਚੇ ਦੇ ਦੌਰੇ ਲਈ ਸਾਰੇ ਪ੍ਰਬੰਧ ਇਸ ਐਡਮਿਸ਼ਨ ਸੈੱਲ ਰਾਹੀਂ ਪ੍ਰਦਾਨ ਕੀਤੇ ਜਾਣਗੇ। ਇਸ ਤੋਂ ਇਲਾਵਾ ਦਾਖਲੇ ਸਬੰਧੀ ਹਰ ਤਰ੍ਹਾਂ ਦੀ ਈ-ਮੇਲ, ਟੈਲੀਫੋਨ, ਮੈਸੇਜ ਦੀ ਜਾਣਕਾਰੀ ਵੀ ਸੈੱਲ ਦੀ ਟੀਮ ਵੱਲੋਂ ਦਿੱਤੀ ਜਾਵੇਗੀ। ਇਸ ਮੌਕੇ ਡੀਨ ਪੀ.ਐਂਡ.ਈ.ਪੀ ਡਾ.ਆਰ.ਪੀ.ਐਸ.ਬੇਦੀ, ਡੀਨ ਆਰ.ਐਂਡ.ਡੀ ਡਾ.ਹਿਤੇਸ਼ ਸ਼ਰਮਾ, ਡੀਨ ਵਿਦਿਆਰਥੀ ਭਲਾਈ ਡਾ.ਗੌਰਵ ਭਾਰਗਵ, ਡੀਨ ਫੈਕਲਟੀ ਡਾ.ਸਤਬੀਰ ਸਿੰਘ, ਕੰਟਰੋਲਰ ਪ੍ਰੀਖਿਆਵਾਂ ਡਾ.ਪਰਮਜੀਤ ਸਿੰਘ, ਵਿੱਤ ਅਫ਼ਸਰ ਡਾ.ਸੁਖਬੀਰ ਸਿੰਘ ਵਾਲੀਆ ਅਤੇ ਹੋਰ ਹਾਜ਼ਰ ਸਨ।