ਪੰਜਾਬ ਦੀ ਐਨ.ਐਸ.ਐਸ. ਵਲੰਟੀਅਰ ਸ਼੍ਰੇਆ ਮੈਣੀ ਦੀ ਕੌਮੀ ਐਨ.ਐਸ.ਐਸ. ਐਵਾਰਡ ਲਈ ਚੋਣ

(Punjab Bureau) : ਪੰਜਾਬ ਦੀ ਐਨ.ਐਸ.ਐਸ. ਵਲੰਟੀਅਰ ਸ਼੍ਰੇਆ ਮੈਣੀ ਨੂੰ ਉਨ੍ਹਾਂ ਦੇ ਸ਼ਾਨਦਾਰ ਲੋਕ ਭਲਾਈ ਦੇ ਕਾਰਜਾਂ ਅਤੇ ਐਨ.ਐਸ.ਐਸ. ਵਲੰਟੀਅਰ ਵਜੋਂ ਉਤਸ਼ਾਹੀ ਭਾਵਨਾ ਨਾਲ ਦੇਸ਼ ਦੀ ਸੇਵਾ ਕਰਨ ਲਈ ਕੇਂਦਰੀ ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ 2021-22 ਲਈ ਐਨ.ਐਸ.ਐਸ. ਐਵਾਰਡ (ਵਲੰਟੀਅਰ ਸ਼੍ਰੇਣੀ) ਲਈ ਚੁਣਿਆ ਗਿਆ ਹੈ। ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਨ੍ਹਾਂ ਨੂੰ ਇਸ ਵੱਕਾਰੀ ਪੁਰਸਕਾਰ ਲਈ ਚੁਣੇ ਜਾਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ। ਸ਼੍ਰੇਆ ਮੈਣੀ ਪੰਜਾਬ ਦੇ ਉਨ੍ਹਾਂ ਨੌਜਵਾਨਾਂ ਲਈ ਮਾਰਗਦਰਸ਼ਕ ਹੈ, ਜਿਨ੍ਹਾਂ ਨੇ ਐਨ.ਐਸ.ਐਸ. ਵਲੰਟੀਅਰ ਵਜੋਂ ਸਮਾਜ ਸੇਵਾ ਦੇ ਖੇਤਰ ਵਿੱਚ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਹਨ।

NSS Volunteer Shriya Maini

NSS Volunteer Shriya Maini

ਏਪੀਜੇ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇੰਜਨੀਅਰਿੰਗ ਟੈਕਨੀਕਲ ਕੈਂਪਸ, ਜਲੰਧਰ ਦੇ ਇਸ ਵਿਦਿਆਰਥੀ ਨੇ ਜਲੰਧਰ ਜ਼ਿਲ੍ਹੇ ਵਿੱਚ ਕੋਵਿਡ-19 ਬਾਰੇ ਜਾਗਰੂਕਤਾ ਪੈਦਾ ਕਰਨ ਸਬੰਧੀ ਗਤੀਵਿਧੀਆਂ ਅਤੇ ਵੱਖ-ਵੱਖ ਟੀਕਾਕਰਨ ਕੈਂਪਾਂ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਵੱਲੋਂ ਕੀਤੇ ਮੁੱਖ ਕੰਮਾਂ ਵਿੱਚ ਸਵੱਛ ਭਾਰਤ ਅਭਿਆਨ, ਵਾਤਾਵਰਣ ਦੀ ਸੰਭਾਲ, ਲੋੜਵੰਦਾਂ ਨੂੰ ਗਰਮ ਕਪੜੇ ਪ੍ਰਦਾਨ ਕਰਨਾ, ਬੇਸਹਾਰਾ ਬੱਚਿਆਂ ਲਈ ਸਟੇਸ਼ਨਰੀ ਆਈਟਮਾਂ ਅਤੇ ਸ਼ੈਲਟਰ ਹੋਮਜ਼ ਵਿੱਚ ਸੁੱਕੇ ਭੋਜਨ ਦੀਆਂ ਵਸਤੂਆਂ ਸ਼ਾਮਲ ਹਨ। ਗੋਦ ਲਏ ਪਿੰਡਾਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ, ਉੱਜਵਲਾ ਯੋਜਨਾ ਅਤੇ ਪ੍ਰਧਾਨ ਮੰਤਰੀ ਬੀਮਾ ਯੋਜਨਾ ਵਰਗੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਪਰਾਲੀ ਸਾੜਨ, ਪਲਾਸਟਿਕ ਦੇ ਖ਼ਤਰਿਆਂ ਅਤੇ ਵਾਤਾਵਰਣ, ਕਿਸਾਨਾਂ ਅਤੇ ਖਪਤਕਾਰਾਂ ਲਈ ਬਾਜਰੇ ਦੀ ਮਹੱਤਤਾ ਬਾਰੇ ਵੀ ਜਾਗਰੂਕਤਾ ਪੈਦਾ ਕਰਨ ਸਬੰਧੀ ਗਤੀਵਿਧੀਆਂ ਨੂੰ ਸਰਗਰਮੀ ਨਾਲ ਹਿੱਸਾ ਲਿਆ। ਭਾਰਤ ਦੇ ਰਾਸ਼ਟਰਪਤੀ 29 ਸਤੰਬਰ ਨੂੰ ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿਖੇ ਸ਼੍ਰੇਆ ਮੈਣੀ ਨੂੰ 1,00,000/- ਰੁਪਏ ਦੇ ਨਕਦ ਇਨਾਮ, ਸਰਟੀਫਿਕੇਟ ਅਤੇ ਸਿਲਵਰ ਮੈਡਲ ਸਮੇਤ ਐਨ.ਐਸ.ਐਸ ਐਵਾਰਡ (ਵਲੰਟੀਅਰ ਸ਼੍ਰੇਣੀ) ਨਾਲ ਸਨਮਾਨਿਤ ਕਰਨਗੇ।

See also  ਏ.ਜੀ.ਟੀ.ਐਫ. ਵੱਲੋਂ ਬਰਨਾਲਾ ਪੁਲਿਸ ਨਾਲ ਸਾਂਝੇ ਆਪਰੇਸ਼ਨ ਵਿੱਚ ਦੋ-ਤਰਫ਼ਾ ਗੋਲੀਬਾਰੀ ਤੋਂ ਬਾਅਦ ਬੰਬੀਹਾ ਗਿਰੋਹ ਦਾ ਮੁੱਖ ਸਰਗਨਾ, ਉਸਦੇ ਤਿੰਨ ਸਾਥੀਆਂ ਸਮੇਤ ਗ੍ਰਿਫਤਾਰ

Related posts:

ਮੇਰਾ ਦੇਸ਼ ਮੇਰੀ ਮਾਟੀ ਪ੍ਰੋਗਰਾਮ ਤਹਿਤ ਭਾਰਤ ਸਰਕਾਰ ਵੱਲੋਂ ਲਗਾਏ ਜਾ ਰਹੇ ਪੱਥਰਾਂ ਨਾਲ ਛੇੜਛਾੜ ਦੀ ਆਪ ਸਰਕਾਰ ਦੀ ਘਿਣੋ...

Punjab BJP

ਪੰਜਾਬ ਪੁਲਿਸ ਨੇ ਨਸ਼ਾ ਤਸਕਰੀ, ਸ਼ਰਾਬ ਦੀ ਤਸਕਰੀ ਨੂੰ ਠੱਲ੍ਹ ਪਾਉਣ ਲਈ ਸਰਹੱਦੀ ਜ਼ਿਲਿ੍ਹਆਂ ਵਿੱਚ ਚਾਰ ਰਾਜਾਂ ਸਣੇ ਚੰਡੀਗੜ੍...

Punjab News

ਸਨਅਤਕਾਰਾਂ ਵੱਲੋਂ ‘ਸਰਕਾਰ-ਸਨਅਤਕਾਰ ਮਿਲਣੀ’ ਦੇ ਉਪਰਾਲੇ ਦੀ ਸ਼ਲਾਘਾ

ਪੰਜਾਬੀ-ਸਮਾਚਾਰ

चंडीगढ़ प्रशासक के सलाहकार राजीव वर्मा का किया स्वागत और यूटी कर्मचारियों की मांगों पर की चर्चा।

Punjab News

ਖੇਡਾਂ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕਰਨ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ

ਪੰਜਾਬੀ-ਸਮਾਚਾਰ

ਐਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ 05 ਜਨਵਰੀ, 2024 ਨੂੰ ਹੋਵੇਗੀ; ਕੁਲਦੀਪ ਸਿੰਘ ਧਾਲੀਵਾਲ

Punjab News

*ਅਮਨ ਅਰੋੜਾ ਵੱਲੋਂ ਭਵਿੱਖ ਨੂੰ ਬਚਾਉਣ ਲਈ ਨਵੀਨਤਮ ਊਰਜਾ ਕੁਸ਼ਲ ਤਕਨੀਕਾਂ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਸੱਦਾ*

Aam Aadmi Party

ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਏਗੀ: ਬਲਕਾਰ ਸਿੰਘ

ਪੰਜਾਬੀ-ਸਮਾਚਾਰ

ਖ਼ਰੀਫ਼ ਦੇ ਮੌਸਮ ਦੌਰਾਨ ਪੰਜਾਬ ਦੀਆਂ ਨਹਿਰਾਂ ਵਿੱਚ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ

ਪੰਜਾਬੀ-ਸਮਾਚਾਰ

Laljit Singh Bhullar for further improving transport administration in the state

ਪੰਜਾਬੀ-ਸਮਾਚਾਰ

Chandigarh DC Rates 2024 List Out.

ਪੰਜਾਬੀ-ਸਮਾਚਾਰ

ਰੰਗਲਾ ਪੰਜਾਬ ਮਨਾਉਣ ਦੀ ਬਜਾਏ ਮੁੱਖ ਮੰਤਰੀ ਨੂੰ ਸ਼ੁਭਕਰਨ ਸਿੰਘ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ: ਬਾਜਵਾ

ਪੰਜਾਬੀ-ਸਮਾਚਾਰ

'Bill Liayo Inam Pao' Scheme: 3592 Winners Rewarded with Prizes More Than Rs. 2 Crore for Promoting ...

Punjab News

Starting from Saturday, people in villages and blocks can also avail ‘cm di yogshala’

ਪੰਜਾਬੀ-ਸਮਾਚਾਰ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਹਾੜੇ 'ਤੇ 26 ਲੋਕਾਂ ਨੂੰ ਕੀਤਾ ਜਾਵੇਗਾ ਸਨਮਾਨਿਤ, ਸੂਚੀ ਜਾਰੀ

Chandigarh

ਆਬਕਾਰੀ ਤੇ ਕਰ ਵਿਭਾਗ ਦੀ ਟੀਮ ਵੱਲੋਂ 6000 ਲੀਟਰ ਈ.ਐਨ.ਏ ਜ਼ਬਤ

ਅਪਰਾਧ ਸਬੰਧਤ ਖਬਰ

ਵਿਜੀਲੈਂਸ ਵੱਲੋਂ 70,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਪੀ.ਐਸ.ਪੀ.ਸੀ.ਐਲ. ਦਾ ਜੇ.ਈ. ਕਾਬੂ

ਪੰਜਾਬ-ਵਿਜੀਲੈਂਸ-ਬਿਊਰੋ

Punjab Defence Services Welfare Minister Mohinder Bhagat Pays Tributes to Martyrs On Armed Forces Fl...

ਪੰਜਾਬੀ-ਸਮਾਚਾਰ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਰੀਜਨਲ ਟਰਾਂਸਪੋਰਟ ਅਥਾਰਟੀਆਂ ਦੇ ਕੰਮਾਂ ਦੀ ਵੰਡ ਮੁੜ-ਨਿਰਧਾਰਤ

ਪੰਜਾਬ ਟਰਾਂਸਪੋਰਟ ਵਿਭਾਗ

ਪੰਜਾਬ ਪੁਲਿਸ ਨੇ ਫਾਜ਼ਿਲਕਾ ਤੋਂ 20 ਕਿਲੋ ਹੈਰੋਇਨ ਕੀਤੀ ਬਰਾਮਦ; ਦੋ ਗ੍ਰਿਫ਼ਤਾਰ

ਅਪਰਾਧ ਸਬੰਧਤ ਖਬਰ

Leave a Reply

This site uses Akismet to reduce spam. Learn how your comment data is processed.