ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਵੱਲੋਂ ਉੱਤਰ ਪ੍ਰਦੇਸ਼ ਦੀ ਐਸ.ਟੀ.ਐਫ. ਨਾਲ ਸਾਂਝੇ ਆਪਰੇਸ਼ਨ ਦੌਰਾਨ ਮਾਫੀਆ ਡਾਨ ਧਰੁਵ ਕੁੰਟੂ ਦਾ ਨਜ਼ਦੀਕੀ ਸਾਥੀ ਗ੍ਰਿਫ਼ਤਾਰ

 ਗ੍ਰਿਫਤਾਰ ਮੁਲਜ਼ਮ ਅਰਵਿੰਦ ਕਸ਼ਯਪ ਉਰਫ਼ ਪਿੰਟੂ ਸਾਗਰੀ ਹਲਕੇ ਦੇ ਸਾਬਕਾ ਵਿਧਾਇਕ ਸਰਵੇਸ਼ ਸੀਪੂ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਦਾ ਕਰ ਰਿਹਾ ਹੈ ਸਾਹਮਣਾ

(Punjab Bureau) : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਡੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਉੱਤਰ ਪ੍ਰਦੇਸ਼ ਦੀ ਐਸ.ਟੀ.ਐਫ. ਨਾਲ ਸਾਂਝੇ ਆਪਰੇਸ਼ਨ ਦੌਰਾਨ ਭਗੌੜੇ ਅਪਰਾਧੀ ਅਤੇ ਮਾਫੀਆ ਡੌਨ ਧਰੁਵ ਕੁੰਟੂ ਦੇ ਕਰੀਬੀ ਸਾਥੀ ਅਰਵਿੰਦ ਕਸ਼ਯਪ ਉਰਫ਼ ਪਿੰਟੂ ਨੂੰ ਅੱਜ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ। 

PUNJAB POLICE’S AGTF IN JOINT OP WITH STF UTTAR PRADESH ARREST CLOSE-AIDE OF MAFIA DON DHRUV KUNTU CARRYING REWARD OF  ₹1L BY UP POLICE

PUNJAB POLICE’S AGTF IN JOINT OP WITH STF UTTAR PRADESH ARREST CLOSE-AIDE OF MAFIA DON DHRUV KUNTU CARRYING REWARD OF ₹1L BY UP POLICE

ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ, ਸਾਗਰੀ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਸਰਵੇਸ਼ ਸੀਪੂ, ਜਿਸ ਦੀ 2013 ‘ਚ ਹੱਤਿਆ ਕਰ ਦਿੱਤੀ ਗਈ ਸੀ, ਦੇ ਕਤਲ ‘ਚ ਸ਼ਾਮਲ ਸੀ ਅਤੇ ਉੱਤਰ ਪ੍ਰਦੇਸ਼ ਪੁਲਿਸ ਨੇ ਉਸ ਦੀ ਗ੍ਰਿਫਤਾਰੀ ‘ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਦੱਸਣਯੋਗ ਹੈ ਕਿ ਪਿੰਟੂ ਦੇ ਗਰੁੱਪ ਮੈਂਬਰਾਂ ਨੇ ਧਰੁਵ ਸਿੰਘ ਕੁੰਟੂ ਦੇ ਇਸ਼ਾਰੇ ‘ਤੇ ਸਾਬਕਾ ਵਿਧਾਇਕ ਸਰਵੇਸ਼ ਸੀਪੂ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।

See also  ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬੀ ਨੌਜਵਾਨਾਂ ਨੂੰ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਕੀਤੇ ਜਾਣ ਦਾ ਮਾਮਲਾ ਉਠਾਇਆ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਅਰਵਿੰਦ ਕਸ਼ਯਪ ਉਰਫ਼ ਪਿੰਟੂ, ਜੋ ਜ਼ਿਲ੍ਹਾ ਆਜ਼ਮਗੜ੍ਹ, ਯੂਪੀ ਦੇ ਚੱਕੀਆ ਕਸਰਾਵਾਲ ਦਾ ਰਹਿਣ ਵਾਲਾ ਹੈ, ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਅਤੇ ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਅਤੇ ਅਸਲਾ ਐਕਟ ਨਾਲ ਸਬੰਧਤ 16 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਏ.ਡੀ.ਜੀ.ਪੀ. ਏਜੀਟੀਐਫ ਪ੍ਰਮੋਦ ਬਾਨ ਨੇ ਦੱਸਿਆ ਕਿ ਠੋਸ ਜਾਣਕਾਰੀ ਮਿਲਣ ‘ਤੇ ਏ.ਆਈ.ਜੀ. ਸੰਦੀਪ ਗੋਇਲ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਐਸ.ਟੀ.ਐਫ, ਯੂਪੀ ਨਾਲ ਮਿਲ ਕੇ ਵਿਸ਼ੇਸ਼ ਆਪਰੇਸ਼ਨ ਚਲਾਇਆ ਅਤੇ ਮੁਲਜ਼ਮ ਅਰਵਿੰਦ ਕਸ਼ਯਪ ਉਰਫ਼ ਪਿੰਟੂ ਨੂੰ ਲੁਧਿਆਣਾ, ਪੰਜਾਬ ਦੇ ਥਾਣਾ ਡਾਬਾ ਦੇ ਖੇਤਰ ਤੋਂ ਸਫਲਤਾਪੂਰਵਕ ਗ੍ਰਿਫਤਾਰ ਕਰ ਲਿਆ।

ਜ਼ਿਕਰਯੋਗ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਜ਼ਿਲ੍ਹਾ ਆਜ਼ਮਗੜ੍ਹ ਦੇ ਥਾਣਾ ਜਿਆਣਪੁਰ ਵਿਖੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 147, 302 ਅਤੇ 120ਬੀ ਤਹਿਤ ਦਰਜ ਐਫਆਈਆਰ ਨੰਬਰ 348/2013 ਵਿੱਚ ਲੋੜੀਂਦਾ ਸੀ। ਉਕਤ ਮਾਮਲੇ ‘ਚ 16 ਮਾਰਚ 2022 ਨੂੰ ਧਰੁਵ ਸਿੰਘ ਕੁੰਟੂ ਸਮੇਤ 7 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਦਕਿ ਦੋਸ਼ੀ ਅਰਵਿੰਦ ਕਸ਼ਯਪ ਫਰਾਰ ਚੱਲ ਰਿਹਾ ਸੀ।

See also  ਕਿਰਤੀਆਂ ਦੀ ਰਜਿਸਟ੍ਰੇਸ਼ਨ ਕਰਨ ਲਈ ਕਿਰਤ ਵਿਭਾਗ ਦੇ ਅਧਿਕਾਰੀ ਹਫਤੇ ਵਿਚ ਇਕ ਦਿਨ ਬਿਲਡਿੰਗ ਸਾਈਟ ਤੇ ਕੈਂਪ ਲਗਾਉਣ: ਅਨਮੋਲ ਗਗਨ ਮਾਨ

Related posts:

ਸੂਬੇ ਵਿੱਚ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਤੇ ਡੌਗ ਬ੍ਰੀਡਰਜ਼ ਨੂੰ ਰਾਜ ਪਸ਼ੂ ਭਲਾਈ ਬੋਰਡ ਨਾਲ ਰਜਿਸਟਰਡ ਕੀਤਾ ਜਾਵੇਗਾ
Punjab Crime News
raid on prominent paan shops in chandigarh, illegal loose cigarettes amounting Rs. 30,000 destroyed ...
ਚੰਡੀਗੜ੍ਹ-ਸਮਾਚਾਰ
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਰੀਜਨਲ ਟਰਾਂਸਪੋਰਟ ਅਥਾਰਟੀਆਂ ਦੇ ਕੰਮਾਂ ਦੀ ਵੰਡ ਮੁੜ-ਨਿਰਧਾਰਤ
ਪੰਜਾਬ ਟਰਾਂਸਪੋਰਟ ਵਿਭਾਗ
ਬਾਜਵਾ ਨੇ ਕੇਂਦਰ ਨੂੰ ਪੰਜਾਬ ਦੇ ਅਧਿਕਾਰ ਸੌਂਪਣ ਲਈ 'ਆਪ' ਦੀ ਆਲੋਚਨਾ ਕੀਤੀ
Punjab Congress
ਧੀ ਨੇ ਚਾਕੂ ਮਾਰ ਕੇ ਕਰ ਦਿੱਤਾ ਪਿਤਾ ਦਾ ਕਤਲ
Chandigarh
ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਐਪਰਨ ਹੀ ਹੋਵੇਗਾ ਉਹਨਾਂ ਦੀ ਪਹਿਚਾਣ:ਡਾ. ਬਲਜੀਤ ਕੌਰ
ਪੰਜਾਬੀ-ਸਮਾਚਾਰ
कांग्रेस गरीब महिलाओं को देगी साल का एक लाख रुपए: शुक्ला
ਪੰਜਾਬੀ-ਸਮਾਚਾਰ
ਵਿੱਤੀ ਸਾਲ 2023-24 ਵਿੱਚ 71 ਲੱਖ ਘਰੇਲੂ ਖਪਤਕਾਰਾਂ ਨੂੰ ਮਿਲਿਆ ਜ਼ੀਰੋ ਬਿੱਲ ਦਾ ਲਾਭ: ਹਰਭਜਨ ਸਿੰਘ ਈ.ਟੀ.ਓ.
ਪੰਜਾਬੀ-ਸਮਾਚਾਰ
ਸਤਲੁਜ ਨਾਲ ਲੱਗਦੇ ਇਲਾਕੇ ਵਿਚ ਜਨਜੀਵਨ ਆਮ ਵਾਂਗ ਹੋਣ ਲੱਗਾ
Flood in Punjab
एक साल से पूरा नहीं हुआ सड़कों और चौराहे की मरम्मत का काम
ਚੰਡੀਗੜ੍ਹ-ਸਮਾਚਾਰ
Counting to take Place at 117 Centres across Punjab : Sibin C
ਪੰਜਾਬੀ-ਸਮਾਚਾਰ
ਐਸ.ਏ.ਐਸ. ਨਗਰ ਵਿਖੇ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਅਲਰੀ ਸਾਇੰਸਜ਼ ਦੀ ਸਥਾਪਨਾ ਨੂੰ ਪ੍ਰਵਾਨਗੀ
Punjab News
Punjab Police Arrests Big Fish Drug Smuggler Wanted In 77kg Heroin Recovery Case.
ਪੰਜਾਬੀ-ਸਮਾਚਾਰ
ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਸਕੂਲੀ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ
Fatehgarh sahib
ਹਾੜ੍ਹੀ ਦੇ ਮੌਸਮ ਦੌਰਾਨ ਪੰਜਾਬ ਦੀਆਂ ਨਹਿਰਾਂ ਵਿੱਚ 19 ਤੋਂ 26 ਫ਼ਰਵਰੀ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ
ਪੰਜਾਬੀ-ਸਮਾਚਾਰ
Canal water to be supplied to Kishangarh for the first time in history - Mayor inaugurates project
Aam Aadmi Party
ਮੁੱਖ ਮੰਤਰੀ ਵੱਲੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਚੱਲ ਰਹੀ ਵਿਸ਼ੇਸ਼ ਗਿਰਦਾਵਰੀ ਦੀ ਪ੍ਰਗਤੀ ਦਾ ਜਾਇਜ਼ਾ
Flood in Punjab
ਪੰਜਾਬ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿਚ ਜਨਵਰੀ ਮਹੀਨੇ ਵਿਚ 16 ਫੀਸਦੀ ਵਾਧਾ: ਜਿੰਪਾ
ਪੰਜਾਬੀ-ਸਮਾਚਾਰ
ਵਿਜੀਲੈਂਸ ਵੱਲੋਂ 10,000 ਰੁਪਏ ਰਿਸ਼ਵਤ ਲੈਂਦਿਆਂ ਦਰਜਾ ਚਾਰ ਮੁਲਾਜ਼ਮ ਕਾਬੂ
ਪੰਜਾਬੀ-ਸਮਾਚਾਰ
ਦੇਸ਼ ਦੀ ਆਪਣੀ ਤਰ੍ਹਾਂ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਲਈ ਪੰਜਾਬ ਤਿਆਰ-ਬਰ-ਤਿਆਰਃ ਭਗਵੰਤ ਮਾਨ
ਮੁੱਖ ਮੰਤਰੀ ਸਮਾਚਾਰ
See also  ਪ੍ਰਨੀਤ ਕੌਰ ਭਾਜਪਾ 'ਚ ਹੋਏ ਸ਼ਾਮਲ

Leave a Reply

This site uses Akismet to reduce spam. Learn how your comment data is processed.